‘MR ਲੇਲੇ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਵਰੁਣ ਧਵਨ ਨਜ਼ਰ ਆਏ ਇਸ ਅੰਦਾਜ਼ ‘ਚ ਕਿ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਰ ਰਹੇ ਨੇ ਅਜਿਹੇ ਕਮੈਂਟਸ

Written by  Lajwinder kaur   |  January 13th 2020 04:40 PM  |  Updated: January 13th 2020 05:12 PM

‘MR ਲੇਲੇ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਵਰੁਣ ਧਵਨ ਨਜ਼ਰ ਆਏ ਇਸ ਅੰਦਾਜ਼ ‘ਚ ਕਿ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਰ ਰਹੇ ਨੇ ਅਜਿਹੇ ਕਮੈਂਟਸ

ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਵਰੁਣ ਧਵਨ ਦੇ ਨਾਲ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਇਹ ਫ਼ਿਲਮ ‘ਮਿਸਟਰ ਲੇਲੇ’ ਟਾਈਟਲ ਹੇਠ ਤਿਆਰ ਕੀਤੀ ਜਾਵੇਗੀ। ਪ੍ਰੋਡਕਸ਼ਨ ਹਾਊਸ ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲਰ ਤੋਂ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਡਰੀਮ ਟੀਮ ਦੀ ਵਾਪਸੀ ਤੇ 2021 ‘ਚ ਤੁਹਾਡੇ ਲਈ ਇੱਕ ਅਪਿਕ ਐਂਨਟਰਟੈਨਮੇਂਟ ਲੈ ਕੇ ਆ ਰਹੇ ਹਾਂ। ਪੇਸ਼ ਹੈ ਵਰੁਣ ਧਵਨ ਮਿਸਟਰ ਲੇਲੇ ‘ਚ, ਜੋ ਕਿ 1 ਜਨਵਰੀ 2021 ਨੂੰ ਰਿਲੀਜ਼ ਹੋਵੇਗੀ। ਫੈਮਿਲੀ ਦੇ ਕੁਝ ਹੋਰ ਮੈਂਬਰ ਵੀ ਜਲਦ ਹੀ ਆ ਰਹੇ ਹਨ।

ਹੋਰ ਵੇਖੋ:ਦਿਲਜੀਤ ਦੋਸਾਂਝ ਵੱਲੋਂ ਸਾਂਝਾ ਕੀਤਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਘੰਟਿਆਂ ‘ਚ 7 ਲੱਖ ਤੋਂ ਵੱਧ ਵਾਰ ਦੇਖਿਆ ਗਿਆ

ਉਧਰ ਵਰੁਣ ਧਵਨ ਨੇ ਵੀ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘MR ਲੇਲੇ ਮਜ਼ਾ ਲੇਲੇ’ #MrLele ਆ ਰਹੇ ਨੇ ਅੱਗ ਲਗਾਉਣ ਆਪਣੀ ਨਾਨ ਸਟਾਪ ਐਂਨਟਰਟੈਨਮੇਂਟ ਦੇ ਨਾਲ..’ ਨਾਲ ਹੀ ਉਨ੍ਹਾਂ ਨੇ ਕਰਣ ਜੌਹਰ ਨੂੰ ਟੈਗ ਕੀਤਾ ਹੈ। ਇਹ ਪੋਸਟਰ ਦਰਸ਼ਕਾਂ ਦੇ ਨਾਲ ਫਿਲਮੀ ਜਗਤ ਦੀਆਂ ਹਸਤੀਆਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਤੇ ਉਨ੍ਹਾਂ ਨੇ ਵਧਾਈਆਂ ਦੇ ਮੈਸੇਜਾਂ ਦੇ ਨਾਲ ਸਮਾਇਲਿੰਗ ਵਾਲੇ ਇਮੋਜੀ ਵੀ ਪੋਸਟ ਕਰ ਰਹੇ ਹਨ। ਸ਼ਿਲਪਾ ਸ਼ੈੱਟੀ ਤੇ ਰਣਵੀਰ ਸਿੰਘ ਨੇ ਵੀ ਹਾਹਾਹਾ ਵਾਲਾ ਮੈਸੇਜ ਪੋਸਟ ਕੀਤਾ ਹੈ। ਉਧਰ ਨੋਰਾ ਫਤੋਹੀ ਨੇ ਲਿਖਿਆ ਹੈ ‘ਚੱਡੀ ਮੈਨ’ ਦੇ ਸਮਾਇਲਿੰਗ ਇਮੋਜੀ ਪੋਸਟ ਕੀਤਾ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਫਨੀ ਹੈ। ਵਰੁਣ ਧਵਨ ਚੱਡੀ 'ਚ ਨਜ਼ਰ ਆ ਰਹੇ ਨੇ ਤੇ ਦੋਵੇਂ ਹੱਥ ਉੱਪਰ ਕਰਕੇ ਹੈਂਡਸਅੱਪ ਦੀ ਪੁਜੀਸ਼ਨ ‘ਚ ਦਿਖਾਈ ਦੇ ਰਹੇ ਨੇ।

ਇਸ ਫ਼ਿਲਮ ‘ਚ ਇੱਕ ਵਾਰ ਫਿਰ ਤੋਂ ਵਰੁਣ ਧਵਨ ਤੇ ਸ਼ਸਾਂਕ ਖੇਤਾਨ ਦੀ ਜੋੜੀ ਨਜ਼ਰ ਆਵੇਗੀ। ਜੀ ਹਾਂ ਇਸ ਫ਼ਿਲਮ ਨੂੰ ਸ਼ਸ਼ਾਂਕ ਖੇਤਾਨ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਫ਼ਿਲਮ ਦੀ ਕਹਾਣੀ ਵੀ ਖੁਦ ਹੀ ਲਿਖੀ ਹੈ। ਇਹ ਫ਼ਿਲਮ ਅਗਲੇ ਸਾਲ 2021 ਚ ਰਿਲੀਜ਼ ਹੋ ਜਾਵੇਗੀ।

 

View this post on Instagram

 

Love toh colour blind hota hain booboo @norafatehi @shraddhakapoor #streetdancer3d

A post shared by Varun Dhawan (@varundvn) on

ਜੇ ਗੱਲ ਕਰੀਏ ਵਰੁਣ ਧਵਨ ਦੇ ਕੰਮ ਦੀ ਤਾਂ ਉਹ ਸ਼ਰਧਾ ਕਪੂਰ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। 24 ਜਨਵਰੀ ਨੂੰ ਉਨ੍ਹਾਂ ਦੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀਡੀ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network