
ਮਾਂ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦੇ ਹੋਏ ਗਾਇਕ ਵੀਤ ਬਲਜੀਤ ਆਪਣੇ ਨਵੇਂ ਗੀਤ ਮਾਂ (Maa) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਗਾਇਕ ਨੇ ਇੱਕ ਧੀ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਉਨ੍ਹਾਂ ਨੇ ਉਸ ਬੱਚੀ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ ਜਿਸ ਨੇ ਨਿੱਕੀ ਉਮਰ ‘ਚ ਆਪਣੀ ਮਾਂ ਨੂੰ ਗੁਆ ਦਿੱਤਾ ਹੈ।


ਹਰ ਬੱਚੇ ਲਈ ਉਸਦੀ ਮਾਂ ਰੱਬ ਹੁੰਦੀ ਹੈ। ਗਾਇਕ ਵੀਤ ਬਲਜੀਤ ਨੇ ਹੀ ਇਸ ਗੀਤ ਦੇ ਬੋਲ ਲਿਖੇ ਨੇ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਨਿੱਕ ਧਾਮੂ (Nick Dhammu) ਨੇ ਦਿੱਤਾ ਹੈ। ਸਟਾਲਿਨਵੀਰ ਵੱਲੋਂ ਇਸ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ State Studio ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਦੇਖ ਕੇ ਤੁਸੀਂ ਆਪਣੀ ਖ਼ਾਸ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ।

ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ਸੰਨ 47 ‘ਚੋਂ ਹੈ। ਜੇ ਗੱਲ ਕਰੀਏ ਵੀਤ ਬਲਜੀਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਤੇ ਗੀਤਕਾਰ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।