ਗਾਇਕ ਵੀਤ ਬਲਜੀਤ ਨੇ ਸਾਂਝਾ ਕੀਤਾ ਨਵੇਂ ਗੀਤ ‘DD1’ ਦਾ ਫਰਸਟ ਲੁੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | May 05, 2021

ਪੰਜਾਬੀ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਜੋ ਕਿ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਹ ਗਾਇਕਾ ਸ਼ਿਪਰਾ ਗੋਇਲ ਦੇ ਨਾਲ DD1 ਟਾਈਟਲ ਹੇਠ ਮਿੱਠੀ ਜਿਹੀ ਨੋਕ-ਝੋਕ ਵਾਲਾ ਗੀਤ ਲੈ ਕੇ ਆ ਰਹੇ ਨੇ।

inside image of veet baljit shared poster of his new song dd1 poster image source-facebook

ਹੋਰ ਪੜ੍ਹੋ :  ਪਾਕਿਸਤਾਨੀ ਕਲਾਕਾਰਾਂ ਨੇ ਰੂਹਾਨੀ ਆਵਾਜ਼ ‘ਚ ‘Arziyan’ ਗਾ ਕੇ ਕੋਵਿਡ ਸੰਕਟ ‘ਚ ਭਾਰਤ ਦੇ ਲੋਕਾਂ ਨੂੰ ਹੌਸਲਾ ਦਿੰਦੇ ਹੋਏ ਕੀਤੀ ਦੁਆ, ਵੀਡੀਓ ਹੋਈ ਵਾਇਰਲ

veet baljit and shipra goyal image source-instagram

ਵੀਤ ਬਲਜੀਤ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਗਾਣੇ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ - ਲਓ ਜੀ ਦੱਸੋ ਕਿੱਦਾਂ ਲੱਗੀ ਤਸਵੀਰ DD1 ਦੀ’ । ਦਰਸ਼ਕ ਵੀਤ ਬਲਜੀਤ ਤੇ ਸ਼ਿਪਰਾ ਗੋਇਲ ਦੇ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ । ਪ੍ਰਸ਼ੰਸਕ ਪੋਸਟਰ ਨੂੰ ਰੱਜ ਕੇ ਪਿਆਰ ਦੇ ਰਹੇ ਨੇ। ਦਰਸ਼ਕ ਇਸ ਵੱਖਰੇ ਟਾਈਟਲ ਵਾਲੇ ਗੀਤ ਨੂੰ ਸੁਣਨ ਦੇ ਲਈ ਉਤਸੁਕ ਨੇ।

veet baljit with parmish verma image source-instagram

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਵੀਤ ਬਲਜੀਤ ਨੇ ਹੀ ਲਿਖੇ ਨੇ ਤੇ ਮਿਊਜ਼ਿਕ Sycostyle Music ਦਾ ਹੋਵੇਗਾ। ਇਹ ਮਿਊਜ਼ਿਕ ਵੀਡੀਓ ਸੱਤ ਮਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਵੀਤ ਬਲਜੀਤ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਖੁਦ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਸਰਗਰਮ ਨੇ। ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ । ਬਸ ਕੋਰੋਨਾ ਕਾਲ ਹੋਣ ਕਰਕੇ ਰਿਲੀਜ਼ ਨਹੀਂ ਹੋ ਪਾਈਆਂ।

You may also like