
ਕੈਟਰੀਨਾ ਕੈਫ ਇਨ੍ਹੀਂ ਦਿਨੀਂ ਮਾਲਦੀਵ 'ਚ ਹੈ ਅਤੇ ਆਪਣੇ ਜਨਮਦਿਨ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਕੈਟਰੀਨਾ ਕੈਫ ਦੇ ਜਨਮਦਿਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕੁਝ ਲੁਕਾਉਂਦੀ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਅਦਾਕਾਰ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤਨੀ ਕੈਟਰੀਨਾ ਨਾਲ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਉਹ ਕੈਟਰੀਨਾ ਦੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਪਤੀ ਰਣਬੀਰ ਕਪੂਰ ਨਾਲ ਸੋਫੇ 'ਤੇ ਬੈਠੀ ਆਲੀਆ ਭੱਟ ਨੇ ਦਿਖਾਇਆ ਬੇਬੀ ਬੰਪ, ਘਰ ਦੇ ਅੰਦਰੋਂ ਆਇਆ ਇਹ ਵੀਡੀਓ

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੇ ਹਾਲ ਹੀ 'ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਕੈਟਰੀਨਾ ਕੈਫ ਨਾਲ ਨਜ਼ਰ ਆ ਰਹੇ ਹਨ। ਪਰ ਇਸ ਤਸਵੀਰ 'ਚ ਵਿੱਕੀ ਕੌਸ਼ਲ ਦੇ ਅੰਦਾਜ਼ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਵਿੱਕੀ ਨੇ ਜਿਸ ਤਰ੍ਹਾਂ ਨਾਲ ਫੋਟੋਸ਼ੂਟ ਕਰਵਾਇਆ ਹੈ, ਉਸ ਤੋਂ ਲੱਗਦਾ ਹੈ ਕਿ ਉਹ ਕੈਟਰੀਨਾ ਕੈਫ ਦੇ ਬੇਬੀ ਬੰਪ ਨੂੰ ਲੁਕਾ ਰਹੇ ਹਨ।
ਇਹ ਫੋਟੋ ਸਾਹਮਣੇ ਆਉਂਦੇ ਹੀ ਲੋਕਾਂ ਨੇ ਇੱਕ ਵਾਰ ਫਿਰ ਕੈਟਰੀਨਾ ਦੇ ਬੇਬੀ ਬੰਪ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ। ਫੋਟੋ 'ਚ ਕੈਟਰੀਨਾ ਬਿਨਾਂ ਮੇਕਅਪ ਦੇ ਹੈ ਅਤੇ ਵ੍ਹਾਈਟ ਕਲਰ ਦੀ ਲੌਂਗ ਡਰੈੱਸ ਪਾਈ ਹੋਈ ਹੈ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਵੇਕੇਸ਼ਨ 'ਚ ਦੋਹਾਂ ਦੇ ਨਾਲ ਵਿੱਕੀ ਦੇ ਭਰਾ ਅਤੇ ਐਕਟਰ ਸੰਨੀ ਕੌਸ਼ਲ ਅਤੇ ਕੁਝ ਕਰੀਬੀ ਦੋਸਤ ਵੀ ਹਨ। ਇਸ ਦੌਰਾਨ ਮਾਲਦੀਵ ਤੋਂ ਕੈਟਰੀਨਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਉੱਧਰ ਕੈਟਰੀਨਾ ਕੈਫ ਨੇ ਵੀ ਜਿੰਨੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਸ ‘ਚ ਵੀ ਉਹ ਆਪਣੇ ਬੇਬੀ ਬੰਪ ਨੂੰ ਛੁਪਾਉਂਦੀ ਹੋਈ ਨਜ਼ਰ ਆ ਰਹੀ ਹੈ। ਅਜੇ ਤੱਕ ਕੈਟਰੀਨਾ ਕੈਫ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਉੱਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦੱਸ ਦਈਏ ਦੋਵਾਂ ਨੇ ਆਪਣੇ ਵਿਆਹ ਸਮੇਂ ਵੀ ਇਸ ਤਰ੍ਹਾਂ ਹੀ ਕੀਤਾ ਸੀ, ਕੈਟਰੀਨਾ ਅਤੇ ਵਿੱਕੀ ਨੇ ਅਖੀਰ ਤੱਕ ਆਪਣੇ ਵਿਆਹ ਬਾਰੇ ਕੋਈ ਵੀ ਖੁਲਾਸਾ ਨਹੀਂ ਸੀ ਕੀਤਾ।
ਕੈਟਰੀਨਾ ਕੈਫ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਫੋਨ ਭੂਤ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕੈਟਰੀਨਾ ਕੈਫ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ।
View this post on Instagram