ਵਿਆਹ ਦੇ ਨੇੜੇ ਆਉਣ ਦੇ ਨਾਲ ਵਿੱਕੀ ਕੌਸ਼ਲ ਲੈ ਰਹੇ ਨੇ ਪੰਜਾਬੀ ਰੋਮਾਂਟਿਕ ਗੀਤਾਂ ਦਾ ਅਨੰਦ, ਐਕਟਰ ਦੀ ਕਾਰ ‘ਚ ਚੱਲ ਰਿਹਾ ਹੈ ਦਿਲਜੀਤ ਦੋਸਾਂਝ ਦਾ ‘CHAMPAGNE’ ਗੀਤ, ਦੇਖੋ ਵੀਡੀਓ

written by Lajwinder kaur | November 25, 2021

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ vicky kaushal ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਜੀ ਹਾਂ ਸੋਸ਼ਲ ਮੀਡੀਆ ਉੱਤੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਖਬਰਾਂ ਚਰਚਾ ‘ਚ ਚੱਲ ਰਹੀਆਂ ਹਨ। ਦੱਸ ਦਈਏ ਕਿ ਬੀਤੇ ਕੁਝ ਮਹੀਨਿਆਂ ਤੋਂ ਦੋਵੇਂ ਸੁਰਖੀਆਂ ‘ਚ ਬਣੇ ਹੋਏ ਹਨ ਅਤੇਪਹਿਲਾਂ  ਦੋਵਾਂ ਦੇ ਰੋਕੇ ਦੀਆਂ ਖ਼ਬਰਾਂ ਵਾਇਰਲ ਹੋਈਆਂ ਸਨ । ਪਰ ਅਜੇ ਤੱਕ ਦੋਵਾਂ ਨੇ ਕੋਈ ਵੀ ਆਫੀਸ਼ੀਅਲ ਤੌਰ ‘ਤੇ ਇਸ ਬਾਰੇ ਖੁਲਾਸਾ ਨਹੀਂ ਕੀਤਾ ਹੈ। ਖਬਰਾਂ ਮੁਤਾਬਕ ਦੋਵਾਂ ਦਾ ਵਿਆਹ ਅਗਲੇ ਮਹੀਨੇ ਰਾਜਸਥਾਨ ‘ਚ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਨੇ ਵਿਆਹ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੰਮ ਤੋਂ ਬ੍ਰੇਕ ਲਿਆ ਹੈ । ਅਜਿਹੇ ‘ਚ ਵਿੱਕੀ ਕੌਸ਼ਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

vicky kaushal made video on CHAMPAGNE song

ਹੋਰ ਪੜ੍ਹੋ :  ਸਿੱਪੀ ਗਿੱਲ ਦੀ ਆਉਣ ਵਾਲੀ ਫ਼ਿਲਮ ‘Marjaney’ ਦਾ ਧਮਾਕੇਦਾਰ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਪੰਜਾਬ ਦੇ ਮਾੜੇ ਸਿਸਟਮ ਅਤੇ ਗੈਂਗਸਟਰਵਾਦ ਨੂੰ ਕਰ ਰਿਹਾ ਹੈ ਬਿਆਨ

ਜੀ ਹਾਂ ਵਿੱਕੀ ਕੌਸ਼ਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ Diljit Dosanjh ਦੇ ਗੀਤ ਸ਼ੈਪੀਅਨ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ। ਉਹ ਆਪਣੀ ਕਾਰ ਚ ਬੈਠੇ ਹੋਏ ਨੇ ਤੇ ਦਿਲਜੀਤ ਦੇ ਗੀਤ ਨੂੰ ਸੁਣਦੇ ਹੋਏ ਨਾਲ ਨਾਲ ਗਾ ਵੀ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਵਿੱਚ ਪੋਸਟ ਕੀਤਾ ਹੈ। ਵੀਡੀਓ ਉੱਤੇ ਉਨ੍ਹਾਂ ਨੇ ਲਿਖਿਆ ਹੋਇਆ ‘Mood dd’ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦਿਲਜੀਤ ਦੋਸਾਂਝ ਦੇ ਫੈਨ ਪੇਜ਼ (diljit.dosanjh.fan.page) ਨੇ ਵੀ ਪੋਸਟ ਕੀਤਾ ਹੈ।

inside image of diljit dosanjh

ਹੋਰ ਪੜ੍ਹੋ :  Jersey Trailer: 'ਜਰਸੀ' ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਫੇਲ ਕ੍ਰਿਕੇਟਰ ਦੀ ਅਦਾਕਾਰੀ ਦੇ ਨਾਲ ਛੂਹ ਰਹੇ ਨੇ ਦਰਸ਼ਕਾਂ ਦੇ ਦਿਲਾਂ ਨੂੰ

ਹਾਲ ਹੀ ‘ਚ ਉਹ Shoojit Sircar ਵੱਲੋਂ ਬਣਾਈ ਗਈ ਫ਼ਿਲਮ ‘ਸਰਦਾਰ ਉਧਮ’  ‘ਚ ਨਜ਼ਰ ਆਏ ਸੀ। ਇਸ ਫ਼ਿਲਮ ‘ਚ ਉਨ੍ਹਾਂ ਵੱਲੋਂ ਨਿਭਾਏ ਸ਼ਹੀਦ ਉਧਮ ਸਿੰਘ ਦੇ ਕਿਰਦਾਰ ਦੀ ਹਰ ਇੱਕ ਨੇ ਤਾਰੀਫ ਕੀਤੀ । ਬਹੁਤ ਜਲਦ ਉਹ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।


You may also like