ਜਾਣੋ ਕਿਉਂ ਵਿੱਕੀ ਕੌਸ਼ਲ ਨੇ ਕੀਤੀ ਪਤਨੀ ਕੈਟਰੀਨਾ ਕੈਫ ਦੀ ਤਰੀਫ਼

written by Pushp Raj | December 17, 2021

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ 9 ਦਸੰਬਰ ਨੂੰ ਵਿਆਹ ਬੰਧਨ 'ਚ ਬੱਝ ਚੁੱਕੇ ਹਨ। ਇਹ ਨਵੀਂ ਵਿਆਹੀ ਜੋੜੀ ਮੁੜ ਮੁੰਬਈ ਵਾਪਸ ਪੁੱਜ ਚੁੱਕੀ ਹੈ। ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਪਹਿਲੀ ਵਾਰ ਚੌਂਕਾ ਚਾੜ ਕੇ ਮਿੱਠਾ ਬਣਾਇਆ ਤੇ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਕੀਤਾ। ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਪਤਨੀ ਕੈਟਰੀਨਾ ਦੀ ਤਰੀਫ਼ ਕੀਤੀ ਹੈ।

ਵਿਆਹ ਤੋਂ ਬਾਅਦ ਹੋਣ ਵਾਲੀਆਂ ਰਸਮਾਂ ਤਹਿਤ ਕੈਟਰੀਨਾ ਕੈਫ ਨੇ ਸਹੁਰੇ ਘਰ ਵਿੱਚ ਆਪਣੀ ਪਹਿਲੀ ਰਸੋਈ ਬਣਾਈ। ਇਸ ਦੌਰਾਨ ਉਨ੍ਹਾਂ ਮਿੱਠੇ ਵਿੱਚ ਸੂਜੀ ਦਾ ਹਲਵਾ ਬਣਾ ਕੇ ਸੁਹਰੇ ਪਰਿਵਾਰ ਨੂੰ ਖੁਸ਼ ਕੀਤਾ।

ਹੋਰ ਪੜ੍ਹੋ :  ਵੇਖੋ ਸਾਲ 2021 ਦੇ ਨਵੇਂ ਹਿੱਟ ਪੰਜਾਬੀ ਗਾਣੇ, ਜਿਨ੍ਹਾਂ ਨੇ ਮਚਾਈ ਧੂਮ

KATRINA KAIF INSTA STORY image From instagram

ਕੈਟਰੀਨਾ ਕੈਫ ਨੇ ਆਪਣੀ ਪਹਿਲੀ ਰਸੋਈ ਬਣਾਉਣ ਦੀ ਗੱਲ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀ। ਆਪਣੀ ਸਟੋਰੀ ਵਿੱਚ ਉਨ੍ਹਾਂ ਨੇ ਆਪਣੇ ਹੱਥ ਵਿੱਚ ਫੜੇ ਹੋਏ ਹਲਵੇ ਦੀ ਤਸਵੀਰ ਸਾਂਝੀ ਕੀਤੀ ਹੈ। ਹਲਵੇ ਦੀ ਤਸਵੀਰ ਉੱਤੇ ਨਿਸ਼ਾਨ ਲਾ ਕੇ ਕੈਟਰੀਨਾ ਨੇ ਲਿਖਿਆ ਕਿ ਇਹ ਮੈਂ ਬਣਾਇਆ ਹੈ। ਇਸ ਤਸਵੀਰ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਹੋਰਨਾਂ ਕੁੜੀਆਂ ਵਾਂਗ ਕੈਟਰੀਨਾ ਵੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

katrina kaif image From instagram

ਕੈਟਰੀਨਾ ਦੀ ਪਹਿਲੀ ਰਸੋਈ ਨੂੰ ਲੈ ਕੇ ਵਿੱਕੀ ਕੌਸ਼ਲ ਵੀ ਬੇਹੱਦ ਉਤਸ਼ਾਹਤ ਨਜ਼ਰ ਆਏ, ਵਿੱਕੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਕੈਟਰੀਨਾ ਦੇ ਬਣਾਏ ਹਲਵੇ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ, " ਬੈਸਟ ਹਲਵਾ ਐਵਰ।" ਅਜਿਹਾ ਲਿਖ ਕੇ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਕੈਫ ਦੀ ਤਰੀਫ਼ ਕੀਤੀ ਹੈ।

VICKY KAUSHAL INSTA STORY image From instagram

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਵਿਆਹ ਇੱਕ ਨਿੱਜੀ ਸਮਾਗਮ ਸੀ। ਇਸ ਵਿੱਚ ਬੀ-ਟਾਊਨ ਦੇ ਮਹਿਜ਼ ਕੁਝ ਹੀ ਸੈਲੇਬਸ ਅਤੇ ਖ਼ਾਸ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਜੋੜੀ ਜਲਦ ਹੀ ਮੁੰਬਈ ਵਿੱਚ ਆਪਣੇ ਬਾਲੀਵੁੱਡ ਦੇ ਦੋਸਤਾਂ ਨੂੰ ਗ੍ਰੈਂਡ ਰਿਸੈਪਸ਼ਨ ਪਾਰਟੀ ਦੇਣ ਦੀ ਤਿਆਰੀ ਕਰ ਰਹੀ ਹੈ। ਇਹ ਰਿਸੈਪਸ਼ਨ 20 ਦਸੰਬਰ ਨੂੰ ਹੋਵੇਗੀ, ਜਿਸ ਨੂੰ ਕੋਰੋਨਾ ਨਿਯਮਾਂ ਦੇ ਮੁਤਾਬਕ ਆਯੋਜਿਤ ਕੀਤਾ ਜਾਵੇਗਾ।

ਹੋਰ ਪੜ੍ਹੋ : ਸਾਲ 2021 ਦੇ TOP 10 ਪੰਜਾਬੀ ਗੀਤ ਜਿਨ੍ਹਾਂ ਨੂੰ ਦਰਸ਼ਕਾਂ ਨੇ ਕੀਤਾ ਬੇਹੱਦ ਪਸੰਦ

ਵਿਆਹ ਤੋਂ ਪਹਿਲਾਂ ਤੱਕ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਕੋਈ ਗੱਲ ਨਹੀਂ ਕੀਤੀ, ਪਰ ਵਿਆਹ ਤੋਂ ਬਾਅਦ ਇਹ ਜੋੜੀ ਲਗਾਤਾਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੀ ਹੈ। ਫੈਨਜ਼ ਵੱਲੋਂ ਇਨ੍ਹਾਂ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

You may also like