
Katrina Kaif, Vicky Kaushal viral video: ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਜਿਨ੍ਹਾਂ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਜੋੜੇ ਨੇ ਨਵੀਂ ਦਿੱਲੀ ਲਈ ਫਲਾਈਟ ਲਈ ਸੀ ਅਤੇ ਸਟਾਰ ਜੋੜੇ ਨੇ ਬਿਜ਼ਨੈੱਸ ਕਲਾਸ ਛੱਡ ਕੇ ਇਕੋਨਮੀ ਕਲਾਸ ਵਿੱਚ ਸਫਰ ਕੀਤਾ ਸੀ। ਜਦੋਂ ਪ੍ਰਸ਼ੰਸਕਾਂ ਨੇ ਵਿੱਕੀ-ਕੈਟ ਨੂੰ ਇਕੋਨਮੀ ਕਲਾਸ 'ਚ ਦੇਖਿਆ ਤਾਂ ਉਹ ਕਲਾਕਾਰਾਂ ਨੂੰ ਕੈਮਰੇ 'ਚ ਕੈਦ ਕੀਤੇ ਬਿਨਾਂ ਨਹੀਂ ਰਹਿ ਸਕੇ।
ਹੋਰ ਪੜ੍ਹੋ : ਜਦੋਂ ਵਿੱਕੀ ਕੌਸ਼ਲ ਨੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਕੈਟਰੀਨਾ ਨਾਲ ਕਰਨਾ ਚਾਹੁੰਦੇ ਨੇ ਵਿਆਹ, ਤਾਂ ਇਹ ਸੀ ਰਿਐਕਸ਼ਨ!

ਵਾਇਰਲ ਹੋ ਰਿਹਾ ਵੀਡੀਓ 'ਚ ਦੇਖ ਸਕਦੇ ਹੋ ਫਲਾਈਟ 'ਚ ਸਵਾਰ ਵਿੱਕੀ ਅਤੇ ਕੈਟਰੀਨਾ ਇਕ-ਦੂਜੇ ਦੇ ਕੋਲ ਬੈਠੇ ਅਤੇ ਆਪਣੇ ਮੋਬਾਇਲ ਫੋਨ 'ਚ ਰੁੱਝੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ, ਕੈਟਰੀਨਾ ਨੇ ਕਾਲੇ ਰੰਗ ਦਾ ਟਰੈਕਸੂਟ ਅਤੇ ਬਲੈਕ ਸ਼ੇਡ ਪਾਇਆ ਹੋਇਆ ਹੈ, ਜਦੋਂ ਕਿ ਵਿੱਕੀ ਸਲੇਟੀ ਰੰਗ ਦੀ ਹੂਡੀ ਦੇ ਨਾਲ, ਮੈਰੂਨ ਟਰੈਕ ਪੈਂਟ ਵਿੱਚ ਨਜ਼ਰ ਆ ਰਿਹਾ ਹੈ। ਇੱਕ ਹੋਰ ਵੀਡੀਓ 'ਚ ਵਿੱਕੀ ਅਤੇ ਕੈਟਰੀਨਾ ਨੂੰ ਦਿੱਲੀ ਏਅਰਪੋਰਟ 'ਤੇ ਆਪਣੀ ਕਾਰ ਵੱਲ ਤੁਰਦੇ ਦੇਖਿਆ ਗਿਆ।

ਇਸ ਦੇ ਨਾਲ ਹੀ ਕੈਟਰੀਨਾ ਅਤੇ ਵਿੱਕੀ ਨੂੰ ਬਿਜ਼ਨੈੱਸ ਕਲਾਸ ਛੱਡ ਕੇ ਇਕੋਨਮੀ ਕਲਾਸ 'ਚ ਸਫ਼ਰ ਕਰਦੇ ਦੇਖ ਪ੍ਰਸ਼ੰਸਕ ਹੈਰਾਨ ਰਹਿ ਗਏ। ਇੱਕ ਨੇ ਕਮੈਂਟ ਬਾਕਸ ਵਿੱਚ ਲਿਖਿਆ, "ਸੱਚਮੁੱਚ ਇਹ ਇਕੋਨਮੀ ਕਲਾਸ 'ਚ ਸਫਰ ਕਰ ਰਹੇ ਹਨ?? ਵਾਹ, #ਕੈਟਰੀਨਾਕੈਫ ਤੁਸੀਂ ਡਾਊਨ ਟੂ ਅਰਥ ਹੋ।" ਇੱਕ ਹੋਰ ਨੇ ਲਿਖਿਆ, "ਉਹ ਇਕੋਨਮੀ ਕਲਾਸ 'ਚ ਸਫਰ ਕਰ ਰਹੇ ਹਨ? ਵਾਹ।"

ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਹਾਲ ਹੀ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਪਿਛਲੇ ਸਾਲ ਦੋਵਾਂ ਵਿਆਹ ਰਾਜਸਥਾਨ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਹੋਇਆ ਸੀ। ਪਰ ਇਸ ਵਿਆਹ ਵਿੱਚ ਪਰਿਵਾਰਕ ਮੈਂਬਰ ਅਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸਨ। ਵਿਆਹ ਤੋਂ ਬਾਅਦ ਦੋਵੇਂ ਆਪੋ-ਆਪਣੇ ਕੀਤੇ ਹੋਏ ਫ਼ਿਲਮੀ ਪ੍ਰੋਜੈਕਟਸ ਵਿੱਚ ਬਿਜ਼ੀ ਹੋ ਗਏ ਸਨ। ਪਰ ਫਿਰ ਵੀ ਦੋਵੇਂ ਇੱਕ ਦੂਜੇ ਦੇ ਲਈ ਸਮਾਂ ਕੱਢ ਕੇ ਛੁੱਟੀਆਂ ਦਾ ਲੁਤਫ ਲੈਂਦੇ ਨਜ਼ਰ ਆ ਹੀ ਜਾਂਦੇ ਹਨ।
View this post on Instagram