ਵਿੱਕੀ ਕੌਸ਼ਲ ਨੇ ਦੱਸਿਆ ਕੈਟਰੀਨਾ ਨਾਲ ਵਿਆਹ ਤੋਂ ਬਾਅਦ ਜ਼ਿੰਦਗੀ 'ਚ ਕਿੰਝ ਆਇਆ ਬਦਲਾਅ

Written by  Pushp Raj   |  May 03rd 2022 03:02 PM  |  Updated: May 03rd 2022 03:02 PM

ਵਿੱਕੀ ਕੌਸ਼ਲ ਨੇ ਦੱਸਿਆ ਕੈਟਰੀਨਾ ਨਾਲ ਵਿਆਹ ਤੋਂ ਬਾਅਦ ਜ਼ਿੰਦਗੀ 'ਚ ਕਿੰਝ ਆਇਆ ਬਦਲਾਅ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਇਸ ਜੋੜੀ ਨੂੰ ਪਾਵਰ ਕਪਲਸ 'ਚ ਗਿਣਿਆ ਜਾਂਦਾ ਹੈ। ਪਿਛਲੇ ਸਾਲ ਕੈਟਰੀਨਾ ਅਤੇ ਵਿੱਕੀ ਨੇ ਸੱਤ ਫੇਰੇ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਸ ਬਾਰੇ ਖ਼ਾਸ ਗੱਲਾਂ ਸ਼ੇਅਰ ਕੀਤੀਆਂ।

ਦੱਸ ਦਈਏ ਕਿ ਵਿਆਹ ਤੋਂ ਪਹਿਲਾਂ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਹਮੇਸ਼ਾ ਦੁਨੀਆ ਦੀਆਂ ਨਜ਼ਰਾਂ ਤੋਂ ਲੁਕੋ ਕੇ ਰੱਖਿਆ। ਵਿਆਹ ਤੋਂ ਬਾਅਦ ਦੋਵੇਂ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਪਰ ਹੁਣ ਵਿੱਕੀ ਕੌਸ਼ਲ ਨੇ ਪਹਿਲੀ ਵਾਰ ਆਪਣੀ ਪਤਨੀ ਕੈਟਰੀਨਾ ਕੈਫ ਬਾਰੇ ਗੱਲ ਕੀਤੀ ਹੈ। ਅਦਾਕਾਰ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਤੋਂ ਬਹੁਤ ਕੁਝ ਸਿੱਖ ਰਹੇ ਹਨ।

ਵਿੱਕੀ ਕੌਸ਼ਲ ਨੇ ਹਾਲ ਵਿੱਚ ਦਿੱਤੇ ਗਏ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ। ਵਿੱਕੀ ਨੇ ਕਿਹਾ, "ਮੇਰੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਕੈਟਰੀਨਾ ਦਾ ਬਹੁਤ ਪ੍ਰਭਾਵ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਮੈਨੂੰ ਕੈਟਰੀਨਾ ਵਰਗਾ ਜੀਵਨਸਾਥੀ ਮਿਲਿਆ, ਜੋ ਕਿ ਬਹੁਤ ਹੀ ਸਮਝਦਾਰ ਤੇ ਦਿਆਲੂ ਵਿਅਕਤੀ ਹੈ। ਮੈਂ ਹਰ ਦਿਨ ਉਨ੍ਹਾਂ ਕੋਲੋਂ ਕੁਝ ਨਾ ਕੁਝ ਸਿੱਖਦਾ ਹਾਂ। "

ਬੀਤੇ ਦਿਨੀਂ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ 'ਤੇ ਬਚਪਨ ਦੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਵਿੱਕੀ ਨੇ ਵੀ ਤੁਰੰਤ ਟਿੱਪਣੀ ਕੀਤੀ ਅਤੇ ਕੈਟਰੀਨਾ ਲਈ ਪਿਆਰ ਦਾ ਇਜ਼ਹਾਰ ਕੀਤਾ।

ਇਸ ਤਸਵੀਰ 'ਚ ਕੈਟਰੀਨਾ ਕੁਦਰਤ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਸੀ। ਇਸ ਤਸਵੀਰ ਦੀ ਕਮੈਂਟ 'ਚ ਵਿੱਕੀ ਕੌਸ਼ਲ ਨੇ ਦਿਲ ਦਾ ਇਮੋਸ਼ਨ ਸ਼ੇਅਰ ਕੀਤਾ ਹੈ। ਵਿੱਕੀ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ, ਜਿਸ ਕਾਰਨ ਪ੍ਰਸ਼ੰਸਕਾਂ ਨੇ ਇਸ ਜੋੜੀ ਦੀ ਖੂਬ ਤਾਰੀਫ ਕੀਤੀ।

ਹੋਰ ਪੜ੍ਹੋ : ਰਾਜਸਥਾਨ 'ਚ ਈਦ ਮਨਾਉਣ ਪਹੁੰਚੇ ਆਮਿਰ ਖਾਨ, ਵੇਖੋ ਤਸਵੀਰਾਂ

ਵਿੱਕੀ ਕੌਸ਼ਲ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ, ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਅਨਟਾਈਟਲ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਆਨੰਦ ਤਿਵਾਰੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਮੇਘਨਾ ਗੁਲਜ਼ਾਰ ਦੀ 'ਸੈਮ ਬਹਾਦਰ', 'ਮੇਰਾ ਨਾਮ ਗੋਵਿੰਦਾ', 'ਦਿ ਅਮਰ ਅਸ਼ਵਥਾਂਮਾ', 'ਮਿਸਟਰ ਲੇ ਲੇ', 'ਜੀ ਲੇ ਜ਼ਾਰਾ' ਵਰਗੀਆਂ ਫਿਲਮਾਂ 'ਚ ਨਜ਼ਰ ਆਉਂਣਗੇ। ਇਸ ਦੇ ਨਾਲ ਹੀ ਕੈਟਰੀਨਾ ਕੈਫ ਵੀ ਆਪਣੀ ਆਉਣ ਵਾਲੀ ਫਿਲਮ 'ਮੈਰੀ ਕ੍ਰਿਸਮਸ' ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ।

You May Like This
DOWNLOAD APP


© 2023 PTC Punjabi. All Rights Reserved.
Powered by PTC Network