ਵਿੱਕੀ ਕੌਸ਼ਲ ਨੇ ਦੱਸਿਆ ਕਿਵੇਂ ਲੰਘ ਰਹੀ ਹੈ ਵਿਆਹੁਤਾ ਜ਼ਿੰਦਗੀ, ਇਸ ਗੱਲ ਨੂੰ ਲੈ ਕੇ ਕੈਟਰੀਨਾ ਤੇ ਵਿੱਕੀ ‘ਚ ਵੀ ਹੁੰਦਾ ਹੈ ਝਗੜਾ

written by Lajwinder kaur | August 18, 2022

Bollywood Actor Vicky Kaushal reveals he fought with Katrina Kaif for closet space: ਇਸ ਵਾਰ ਕੌਫੀ ਵਿਦ ਕਰਨ ਦੇ ਨਵੇਂ ਐਪੀਸੋਡ 'ਚ ਵਿੱਕੀ ਕੌਸ਼ਲ ਅਤੇ ਸਿਧਾਰਥ ਮਲਹੋਤਰਾ ਨੇ ਕਰਨ ਜੌਹਰ ਦੇ ਸਾਹਮਣੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ। ਵਿੱਕੀ ਕੌਸ਼ਲ ਦਾ ਪਿਛਲੇ ਸਾਲ ਦਸੰਬਰ 'ਚ ਕੈਟਰੀਨਾ ਨਾਲ ਵਿਆਹ ਹੋਇਆ ਸੀ । ਮਜ਼ੇਦਾਰ ਗੱਲ ਇਹ ਹੈ ਕਿ ਕੌਫੀ ਵਿਦ ਕਰਨ ਨੂੰ ਵਿੱਕੀ ਅਤੇ ਕੈਟਰੀਨਾ ਦੇ ਰਿਸ਼ਤੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਵਿੱਕੀ ਨੇ ਖੁਦ ਐਪੀਸੋਡ 'ਚ ਮੰਨਿਆ ਕਿ ਉਹ ਪਹਿਲਾਂ ਕਦੇ ਕੈਟਰੀਨਾ ਨੂੰ ਨਹੀਂ ਮਿਲਿਆ ਸੀ। ਵਿੱਕੀ ਨੇ ਕੈਟਰੀਨਾ ਦੀ ਕਾਫੀ ਤਾਰੀਫ ਕੀਤੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਆਹ ਤੋਂ ਬਾਅਦ ਕੈਟਰੀਨਾ ਤੇ ਵਿੱਕੀ ਵਿਚਾਲੇ ਕਿਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ।

ਹੋਰ ਪੜ੍ਹੋ : ਭਾਰਤੀ ਦਾ ਬੇਟਾ ਲਕਸ਼ ਜਨਤਕ ਤੌਰ ‘ਤੇ ਪਹਿਲੀ ਵਾਰ ਆਇਆ ਨਜ਼ਰ, ਪਪਰਾਜ਼ੀ ਭਾਣਜੇ-ਭਾਣਜੇ ਕਹਿੰਦੇ ਆਏ ਨਜ਼ਰ, ਦੇਖੋ ਕਿਊਟ ਵੀਡੀਓ

Vicky Kaushal reveals on Koffee With Karan-min age source instagram

ਪਿਛਲੀ ਵਾਰ ਜਦੋਂ ਵਿੱਕੀ ਕੌਸ਼ਲ ਕੌਫੀ ਵਿਦ ਕਰਨ 'ਚ ਨਜ਼ਰ ਆਏ ਤਾਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕੈਟਰੀਨਾ ਨਾਲ ਵਿਆਹ ਕਰ ਲੈਣਗੇ। ਜਦੋਂ ਵਿੱਕੀ 2018 ਵਿੱਚ ਸ਼ੋਅ ਵਿੱਚ ਆਇਆ ਤਾਂ ਕਰਨ ਨੇ ਉਸ ਨੂੰ ਇੱਕ ਕਲਿੱਪ ਦਿਖਾਈ। ਕੌਫੀ ਵਿਦ ਕਰਨ 'ਚ ਹੀ ਕੈਟਰੀਨਾ ਨੇ ਕਿਹਾ ਸੀ ਕਿ ਵਿੱਕੀ ਨਾਲ ਉਨ੍ਹਾਂ ਦੀ ਜੋੜੀ ਚੰਗੀ ਲੱਗੇਗੀ। ਵਿੱਕੀ ਨੇ ਇਸ ਵਾਰ ਦੱਸਿਆ ਕਿ ਉਸ ਐਪੀਸੋਡ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਟਰੀਨਾ ਕੈਫ ਵੀ ਉਨ੍ਹਾਂ ਨੂੰ ਜਾਣਦੀ ਹੈ। ਉਹ ਪਹਿਲਾਂ ਕਦੇ ਕੈਟਰੀਨਾ ਨੂੰ ਨਹੀਂ ਮਿਲੇ ਸਨ।

inside image of vicky and sidharth age source instagram

ਵਿੱਕੀ ਕੌਸ਼ਲ ਨੇ ਇਹ ਵੀ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਅਤੇ ਕੈਟਰੀਨਾ ਵਿਚਕਾਰ ਲੜਾਈ ਕਿਉਂ ਹੁੰਦੀ ਹੈ। ਵਿੱਕੀ ਦੱਸਦਾ ਹੈ, ਦੋਵੇਂ ਜਣੇ ਅਲਮਾਰੀ ਦੀ ਜਗ੍ਹਾ ਨੂੰ ਲੈ ਕੇ ਲੜਦੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਕੱਪੜੇ ਰੱਖਣ ਵਾਲੀ ਜਗ੍ਹਾ ਸੁੰਗੜਦੀ ਜਾ ਰਹੀ ਹੈ। ਵਿੱਕੀ ਨੇ ਕਿਹਾ, ''ਕੈਟਰੀਨਾ ਨੇ ਡੇਢ ਕਮਰਾ ਲਿਆ ਹੈ ਅਤੇ ਮੈਂ ਇਕ ਅਲਮਾਰੀ ਤੱਕ ਸੀਮਤ ਹੋ ਗਿਆ ਹਾਂ ਜੋ ਜਲਦੀ ਹੀ ਡਰਾਅ 'ਚ ਹੀ ਤਬਦੀਲ ਹੋ ਜਾਵੇਗਾ।

Katrina Kaif Baby Bump-min age source instagram

 

View this post on Instagram

 

A post shared by Vicky Kaushal (@vickykaushal09)

You may also like