
Vicky Kaushal And Katrina Kaif news: ਬਾਲੀਵੁੱਡ ਜਗਤ ਦੀ ਕਿਊਟ ਅਤੇ ਚਰਚਿਤ ਜੋੜੀ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ, ਜੋ ਕਿ ਆਪਣੀ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਜਿੱਥੇ ਵਿੱਕੀ ਅਤੇ ਕੈਟਰੀਨਾ ਅਕਸਰ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਉਥੇ ਹੀ ਅਸਲ ਜ਼ਿੰਦਗੀ 'ਚ ਵੀ ਉਹ ਇਕ-ਦੂਜੇ 'ਤੇ ਪਿਆਰ ਲੁਟਾਉਣ ਦਾ ਕੋਈ ਮੌਕਾ ਨਹੀਂ ਛੱਡਦੇ ਹਨ। ਵਿੱਕੀ ਅਤੇ ਕੈਟਰੀਨਾ ਦਾ ਪਿਛਲੇ ਸਾਲ ਵਿਆਹ ਹੋਇਆ ਸੀ ਅਤੇ ਹੁਣ ਅਦਾਕਾਰ ਨੇ ਹੈਪੀ ਮੈਰਿਡ ਲਾਈਫ ਅਤੇ ਪਤਨੀ ਕੈਟਰੀਨਾ ਦੀ ਪੰਜਾਬੀ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਹਾਲ ਹੀ 'ਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਤੋਂ ਪਹਿਲਾਂ ਅਦਾਕਾਰਾ ਵਿੱਕੀ ਅਤੇ ਪਰਿਵਾਰ ਨਾਲ ਕਰਵਾ ਚੌਥ, ਦੀਵਾਲੀ ਅਤੇ ਲੋਹੜੀ ਮਨਾ ਚੁੱਕੀ ਹੈ। ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਵਿੱਕੀ ਨੇ ਕੈਟਰੀਨਾ ਕੈਫ ਦੇ ਪੰਜਾਬੀ ਸਿੱਖਣ ਅਤੇ ਬੋਲਣ 'ਤੇ ਕਿਹਾ, 'ਵਹੁਟੀ ਪੰਜਾਬੀ ਬੋਲ ਲੈਂਦੀ ਹੈ ਥੋੜੀ-ਥੋੜੀ’। ਹੈਪੀ ਮੈਰਿਡ ਲਾਈਫ ਦਾ ਰਾਜ਼ ਦੱਸਦੇ ਹੋਏ ਵਿੱਕੀ ਨੇ ਕਿਹਾ ਕਿ ਹਮੇਸ਼ਾ 'ਹਾਂ' ਕਹਿੰਦੇ ਰਹੋ।

ਦੱਸ ਦੇਈਏ ਕਿ ਬੁੱਧਵਾਰ ਨੂੰ ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਨਾਲ ‘ਗੋਵਿੰਦਾ ਨਾਮ ਮੇਰਾ’ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ ਸੀ। ਇਸ ਦੌਰਾਨ ਜੋੜੇ ਨੇ ਪਪਰਾਜ਼ੀ ਨੂੰ ਕਾਫੀ ਪੋਜ਼ ਦਿੱਤੇ।

ਕੈਟਰੀਨਾ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਨਾਲ 'ਮੈਰੀ ਕ੍ਰਿਸਮਸ', 'ਫੋਨ ਭੂਤ', 'ਜੀ ਲੇ ਜ਼ਾਰਾ' ਅਤੇ 'ਟਾਈਗਰ 3' 'ਚ ਨਜ਼ਰ ਆਵੇਗੀ। ਵਿੱਕੀ ਕੌਸ਼ਲ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ 'ਸਾਮ ਬਹਾਦਰ', 'ਦਿ ਅਮਰ ਅਸ਼ਵਥਾਮਾ', 'ਤਖ਼ਤ' ਅਤੇ 'ਦਿ ਗ੍ਰੇਟ ਇੰਡੀਅਨ ਫੈਮਿਲੀ' 'ਚ ਨਜ਼ਰ ਆਉਣਗੇ।