ਆਪਣੇ ਪਿੰਡ ਦੀਆਂ ਗਲੀਆਂ ‘ਚ ਘੁੰਮਦੇ ਨਜ਼ਰ ਆਏ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ, ਕਿਹਾ- ‘ਸਕੂਨ ਮਿਲਦਾ ਹੈ’

Reported by: PTC Punjabi Desk | Edited by: Lajwinder kaur  |  January 27th 2023 10:02 AM |  Updated: January 27th 2023 10:02 AM

ਆਪਣੇ ਪਿੰਡ ਦੀਆਂ ਗਲੀਆਂ ‘ਚ ਘੁੰਮਦੇ ਨਜ਼ਰ ਆਏ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ, ਕਿਹਾ- ‘ਸਕੂਨ ਮਿਲਦਾ ਹੈ’

Vicky Kaushal visits 'pind' after long time: ਵਿੱਕੀ ਕੌਸ਼ਲ, ਜੋ ਕਿ ਅਗਲੀ ਫ਼ਿਲਮ ਸੈਮ ਬਹਾਦੁਰ ਦੀ ਸ਼ੂਟਿੰਗ ਲਈ ਪੰਜਾਬ ਵਿੱਚ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਿੰਡ ਨੂੰ ਦਿਖਾਇਆ ਹੈ। ਇਸ ਪੋਸਟ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

ਹੋਰ ਪੜ੍ਹੋ : ਕੇ.ਐੱਲ ਰਾਹੁਲ-ਆਥੀਆ ਸ਼ੈੱਟੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਆਇਆ ਮਜ਼ੇਦਾਰ ਮੀਮਜ਼ ਦਾ ਹੜ੍ਹ

Image Source : Instagram

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਦੋ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਉਹ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ, ਜਿੱਥੇ ਉਹ ਆਪਣੇ ਪਿੰਡ ਪਹੁੰਚੇ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋਏ ਉਹ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਆਪਣੀ ਤਸਵੀਰਾਂ ਵਿੱਚ ਉਨ੍ਹਾਂ ਨੇ ਪਿੰਡ ਦੀ ਖ਼ੂਬਸੂਰਤੀ ਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

vicky kaushal new pics from punjab Image Source : Instagram

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ਮੇਰਾ ਪਿੰਡ....ਮੇਰੇ ਬਚਪਨ ਦੀਆਂ ਗਰਮੀਆਂ ਦੀਆਂ ਸਾਰੀਆਂ ਛੁੱਟੀਆਂ ਇੱਥੇ ਹੀ ਬੀਤਦੀਆਂ ਸਨ... ਪਿੱਪਲ ਦੇ ਰੁੱਖ ਹੇਠ ਤਾਸ਼ ਅਤੇ ਕ੍ਰਿਕੇਟ ਖੇਡਦੇ ਹੋਏ...ਇਸ ਜਗ੍ਹਾ ਬਾਰੇ ਬਹੁਤ ਕੁਝ ਬਦਲ ਗਿਆ ਹੈ… ਪਰ ਜਦੋਂ ਵੀ ਮੈਂ ਇੱਥੇ ਵਾਪਸ ਆਉਂਦਾ ਹਾਂ ਤਾਂ ਮੈਂ ਜੋ ਨਿੱਘ ਅਤੇ ਆਰਾਮ ਮਹਿਸੂਸ ਕਰਦਾ ਹਾਂ ਉਹ ਕਦੇ ਨਹੀਂ ਬਦਲਦਾ’। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।

vicky kaushal image Image Source : Instagram

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਇਸ ਸਮੇਂ ਲਕਸ਼ਮਣ ਉਟੇਕਰ ਦੀ ਫ਼ਿਲਮ ਵਿੱਚ ਛਤਰਪਤੀ ਸੰਭਾਜੀ ਮਹਾਰਾਜ ਦਾ ਕਿਰਦਾਰ ਨਿਭਾਅ ਕੇ ਲਾਈਮਲਾਈਟ ਵਿੱਚ ਹਨ। ਜਾਣਕਾਰੀ ਮੁਤਾਬਕ ਫ਼ਿਲਮ ਦੀ ਰਾਈਟਿੰਗ ਪੂਰੀ ਹੋ ਚੁੱਕੀ ਹੈ ਅਤੇ ਫਿਲਹਾਲ ਇਹ ਪ੍ਰੀ-ਪ੍ਰੋਡਕਸ਼ਨ ਸਟੇਜ 'ਤੇ ਹੈ। ਇਸ ਤੋਂ ਇਲਾਵਾ ਵਿੱਕੀ ਦੋ ਝੋਲੀ ਚਾਰ ਹੋਰ ਫ਼ਿਲਮਾਂ ਵੀ ਹਨ। ਜਿਸ ਵਿੱਚ ‘ਦਿ ਗ੍ਰੇਟ ਇੰਡੀਅਨ ਫੈਮਿਲੀ’, ‘ਸੈਮ ਬਹਾਦਰ’, ‘ਡੰਕੀ’ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਆਨੰਦ ਤਿਵਾਰੀ ਦੀ ਇੱਕ ਅਨਟਾਈਟਲ ਫ਼ਿਲਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network