ਅਕਸ਼ੈ ਕੁਮਾਰ ਤੋਂ ਬਾਅਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੂੰ ਵੀ ਹੋਇਆ ਕੋਰੋਨਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

written by Lajwinder kaur | April 05, 2021 12:28pm

ਇੱਕ ਵਾਰ ਫਿਰ ਤੋਂ ਇੰਡੀਆ ‘ਚ ਕੋਵਿਡ-19 ਦੇ ਕੇਸਾਂ ਨੇ ਰਫਤਾਰ ਫੜੀ ਹੋਈ ਹੈ। ਹਰ ਰੋਜ਼ ਵੱਡੀ ਗਿਣਤੀ 'ਚ ਨਵੇਂ ਅੰਕੜੇ ਸਾਹਮਣੇ ਆ ਰਹੇ ਨੇ। ਅਜਿਹੇ ‘ਚ ਬਾਲੀਵੁੱਡ ਜਗਤ ‘ਚੋਂ ਵੀ ਕਈ ਕਲਾਕਾਰ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਨੇ। ਰਣਬੀਰ ਕਪੂਰ, ਪਰੇਸ਼ ਰਾਵਲ, ਆਮਿਰ ਖ਼ਾਨ, ਆਰ ਮਾਧਵਨ ਤੇ ਕਈ ਹੋਰ ਕਲਾਕਾਰ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਨੇ। ਬੀਤੇ ਦਿਨੀ ਹੀ ਐਕਟਰ ਅਕਸ਼ੈ ਕੁਮਾਰ ਨੇ ਵੀ ਪੋਸਟ ਪਾ ਕੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਹੁਣ ਇੱਕ ਹੋਰ ਕਲਾਕਾਰ ਇਸ ਲਿਸਟ 'ਚ ਸ਼ਾਮਿਲ ਹੋ ਗਿਆ ਹੈ ਜੀ ਹਾਂ ‘ਉਰੀ ਦੀ ਸਰਜੀਕਲ ਸਟ੍ਰਾਈਕ’ ਦੇ ਹੀਰੋ ਵਿੱਕੀ ਕੌਸ਼ਲ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਨੇ।

image of vicky kaushal covid 19 positive Image Source: Instagram

ਹੋਰ ਪੜ੍ਹੋ : ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ “ਖਾਲਸਾ ਏਡ” ਨੂੰ ਹੋਏ 22 ਸਾਲ, ਪੋਸਟ ਪਾ ਕੇ ਏਨਾ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਕੀਤਾ ਧੰਨਵਾਦ

vicky kaushal Image Source: Instagram

ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕਰਕੇ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਸਾਰੀ ਦੇਖਭਾਲ ਅਤੇ ਸਾਵਧਾਨੀਆਂ ਦੇ ਬਾਵਜੂਦ, ਬਦਕਿਸਮਤੀ ਨਾਲ, ਮੈਂ ਕੋਵਿਡ -19 ਟੈਸਟ ਪਾਜ਼ੇਟਿਵ ਆ ਗਿਆ ਹਾਂ।  ਸਾਰੇ ਜ਼ਰੂਰੀ ਪਰੋਟੋਕਾਲਜ਼ ਦੇ ਬਾਅਦ, ਮੈਂ ਆਪਣੇ ਆਪ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਹੈ । ਮੇਰੇ ਡਾਕਟਰ ਅਨੁਸਾਰ ਦੱਸੀਆਂ ਦਵਾਈ ਲੈ ਰਿਹਾ ਹਾਂ।

vicky kaushal masan movie sceen Image Source: Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਜਿਹੜੇ ਲੋਕ ਮੇਰੇ ਸੰਪਰਕ ‘ਚ ਆਏ ਨੇ ਕਿਰਪਾ ਕਰਕੇ ਉਹ ਲੋਕ ਆਪਣੇ ਟੈਸਟ ਜ਼ਰੂਰ ਕਰਵਾ ਲੈਣ ਤੇ ਆਪਣਾ ਧਿਆਨ ਰੱਖਣ’ । ਇਸ ਪੋਸਟ ‘ਤੇ ਫੈਨਜ਼ ਵਿੱਕੀ ਕੌਸ਼ਲ ਨੂੰ ਹੌਸਲਾ ਦਿੰਦੇ ਹੋਏ ਜਲਦੀ ਠੀਕ ਹੋਣ ਵਾਲੇ ਕਮੈਂਟ ਕਰ ਰਹੇ ਨੇ। ਜੇ ਗੱਲ ਕਰੀਏ ਵਿੱਕੀ ਕੌਸ਼ਲ ਦੀ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ਮਸਾਨ ਫ਼ਿਲਮ ਦੇ ਨਾਲ ਕੀਤੀ ਸੀ । ਹੁਣ ਤੱਕ ਉਹ ਕਈ ਸੁਪਰ ਹਿੱਟ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

View this post on Instagram

 

A post shared by Vicky Kaushal (@vickykaushal09)

You may also like