ਬਾਲੀਵੁੱਡ ਹੀਰੋ ਵਿੱਕੀ ਕੌਸ਼ਲ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰ

Written by  Lajwinder kaur   |  October 04th 2019 11:25 AM  |  Updated: October 04th 2019 11:25 AM

ਬਾਲੀਵੁੱਡ ਹੀਰੋ ਵਿੱਕੀ ਕੌਸ਼ਲ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰ

ਉੜੀ ਹੀਰੋ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਹ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਤੋਂ ਹੈ ਜਿੱਥੇ ਉਹ ਮੱਥਾ ਟੇਕਣ ਗਏ ਸਨ। ਉਹ ਵ੍ਹਾਈਟ ਰੰਗ ਦੇ ਕੁੜਤੇ ਪਜਾਮੇ ‘ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ 25 ਮਿੰਟਾਂ ‘ਚ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ। ਵਿੱਕੀ ਕੌਸ਼ਲ ਨੇ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਬਾਬਾ ਜੀ, ਮਿਹਰ ਬਖ਼ਸ਼ੋ..ਸਰਦਾਰ ਉਧਮ ਸਿੰਘ ਇੱਥੋ ਸ਼ੁਰੂ ਕਰਨ ਜਾ ਰਹੇ ਹਾਂ..’

 

View this post on Instagram

 

Babaji, mehr bakshyo. ? #SardarUdhamSingh here we go!

A post shared by Vicky Kaushal (@vickykaushal09) on

ਹੋਰ ਵੇਖੋ:ਮਾਸਟਰ ਸਲੀਮ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਕਰ ਰਹੇ ਨੇ ਸਭ ਨੂੰ ਭਾਵੁਕ, ਰਿਲੀਜ਼ ਹੋਇਆ ਫ਼ਿਲਮ ਆਸਰਾ ਦਾ ਗੀਤ ‘ਰੱਬਾ ਤੇਰੀ ਰਜ਼ਾ’

ਦੱਸ ਦਈਏ  ਵਿੱਕੀ ਕੌਸ਼ਲ ਪੰਜਾਬ ਦੇ ਕ੍ਰਾਂਤੀਕਾਰੀ ਯੋਧੇ ਸ਼ਹੀਦ ਉਧਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਜੀ ਹਾਂ ਉਹ ਸੁਜੀਤ ਸਰਕਾਰ ਦੀ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ ਸਰਦਾਰ ਉਧਮ ਸਿੰਘ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਉਧਮ ਸਿੰਘ ਦੀ ਜੀਵਨੀ ‘ਤੇ ਬਣ ਰਹੀ ਹੈ। ਇਹ ਫ਼ਿਲਮ ਅਗਲੇ ਸਾਲ 2 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network