ਵਿੱਕੀ ਕੌਸ਼ਲ ਦਾ ਪੰਜਾਬੀ ਰੂਪ 'ਤੇ ਜ਼ਬਰਦਸਤ ਡਾਂਸ ਦੇਖ ਤੁਸੀਂ ਵੀ ਬਣ ਜਾਓਗੇ ਫੈਨ 'ਤੇ ਪਾਓਗੇ ਭੰਗੜੇ

written by Pushp Raj | September 12, 2022

Vicky Kaushal's Bhangra video: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੀ ਬੁਲੰਦੀਆਂ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਮਹਾਰਾਸ਼ਟਰ ਸਰਕਾਰ ਵੱਲੋਂ ਆਯੋਜਿਤ ਆਵਾਰਡ ਸਮਾਗਮ ਵਿੱਚ ਪਰਿਵਾਰ ਸਣੇ ਪਹੁੰਚੇ। ਇਸ ਦੌਰਾਨ ਵਿੱਕੀ ਕੌਸ਼ਲ ਨੇ ਪੰਜਾਬੀ ਗੀਤਾਂ 'ਤੇ ਜ਼ਬਰਦਸਤ ਡਾਂਸ ਪਰਫਾਰਮੈਂਸ ਦਿੱਤੀ, ਜਿਸ ਨੂੰ ਵੇਖ ਕੇ ਹਰ ਕੋਈ ਬੇਹੱਦ ਖੁਸ਼ ਹੋ ਗਿਆ।

image From instagram

ਦੱਸ ਦਈਏ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸਮਾਗਮ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ 'ਚ ਬਾਲੀਵੁੱਡ ਸੈਲੇਬਸ ਇਸ ਅਵਾਰਡ ਫੰਕਸ਼ਨ ਵਿੱਚ ਸ਼ਾਮਿਲ ਹੋਣ ਪਹੁੰਚੇ। ਇਸ ਦੌਰਾਨ ਵਿੱਕੀ ਕੌਸ਼ਲ, ਪਤਨੀ ਕੈਟਰੀਨਾ ਕੈਫ, ਮਾਤਾ-ਪਿਤਾ ਤੇ ਛੋਟੇ ਭਰਾ ਨਾਲ ਸਮਾਗਮ ਵਿੱਚ ਪਹੁੰਚੇ ਅਤੇ ਇਥੇ ਉਨ੍ਹਾਂ ਨੇ ਆਪਣੀ ਖ਼ਾਸ ਡਾਂਸ ਪਰਫਾਮੈਂਸ ਵੀ ਦਿੱਤੀ।

ਇਹ ਤਾਂ ਹਰ ਕੋਈ ਜਾਣਦਾ ਹੈ ਕਿ ਵਿੱਕੀ ਕੌਸ਼ਲ ਇੱਕ ਪੰਜਾਬੀ ਪਰਿਵਾਰ ਤੋਂ ਸਬੰਧ ਰੱਖਦੇ ਹਨ। ਇਸ ਦੇ ਨਾਲ-ਨਾਲ ਵਿੱਕੀ ਕੌਸ਼ਲ ਪੰਜਾਬੀ ਗੀਤਾਂ ਦੇ ਵੀ ਬਹੁਤ ਸ਼ੌਕੀਨ ਹਨ, ਪਰ ਇਸ ਵਾਰ ਵਿੱਕੀ ਕੌਸ਼ਲ ਇਸ ਪ੍ਰੋਗਰਾਮ ਵਿੱਚ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ।

ਵਿੱਕੀ ਕੌਸ਼ਲ ਦੀ ਖ਼ਾਸ ਪਰਫਾਰਮੈਂਸ ਦੀ ਵੀਡੀਓ ਫ਼ਿਲਮ ਫੇਅਰ ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੇ ਨਾਲ ਇੱਕ ਖ਼ਾਸ ਕੈਪਸ਼ਨ ਲਿਖ ਕੇ ਵਿੱਕੀ ਦੇ ਚੰਗੀ ਤੇ ਐਨਰਜੈਟਿਕ ਪਰਫਾਰਮੈਂਸ ਦੀ ਤਾਰੀਫ ਵੀ ਕੀਤੀ ਗਈ ਹੈ।

image From instagram

ਵੀਡੀਓ ਦੇ ਨਾਲ ਪੋਸਟ ਵਿੱਚ ਲਿਖਿਆ ਗਿਆ ਹੈ, " #VickyKaushal had the entire audience cheering for him as he delivered a crackling dance performance on stage at the 67th #Wolf777newsFilmfareAwards 2022 with Government Of Maharashtra, Azaadi Ka Amrit Mahotsav."

Wolf777newsFilmfareAwards2022 ਦੇ ਦੌਰਾਨ ਵਿੱਕੀ ਕੌਸ਼ਲ, ਗੁਰੂ ਰੰਧਾਵਾ ਦੇ ਗੀਤ 'ਤੈਨੂੰ ਸੂਟ ਸੂਟ ਕਰਦਾ', ਅੱਜ ਫਿਰ ਕਿਥੇ ਚੱਲੀ ਐਂ', ਮਾਸਟਰ ਸਲੀਮ ਦੇ ਗੀਤ, 'ਕਦੇ ਤੇ ਹੱਸ ਬੋਲ' ਵਰਗੇ ਕਈ ਪੰਜਾਬੀ ਗੀਤਾਂ ਉੱਤੇ ਭੰਗੜਾ ਪਾਉਂਦੇ ਹੋਏ ਤੇ ਜ਼ਬਰਦਸਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਵਿੱਕੀ ਕੌਸ਼ਲ ਦੇ ਮਾਤਾ-ਪਿਤਾ ਉਨ੍ਹਾਂ ਦੀ ਇਸ ਪਰਫਾਰਮੈਂਸ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ ਅਤੇ ਪਤਨੀ ਕੈਟਰੀਨਾ ਤੇ ਭਰਾ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਏ।

image From instagram

ਹੋਰ ਪੜ੍ਹੋ: Controversial Tweet: ਕੇਆਰਕੇ ਨੇ 'ਬਦਲਾ' ਲੈਣ ਵਾਲੇ ਬਿਆਨ 'ਤੇ ਲਿਆ ਯੂ-ਟਰਨ, ਲੋਕਾਂ ਨੇ ਕੀਤਾ ਬੁਰੀ ਤਰ੍ਹਾਂ ਟ੍ਰੋਲ

ਵਿੱਕੀ ਇਸ ਜ਼ਬਰਦਸਤ ਭੰਗੜਾ ਪਰਫਾਰਮੈਂਸ ਨੇ ਸਮਾਗਮ ਵਿੱਚ ਆਏ ਸੈਲੇਬਸ ਅਤੇ ਦਰਸ਼ਕਾਂ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਦੌਰਾਨ ਵਿੱਕੀ ਕੌਸ਼ਲ ਦਰਸ਼ਕਾਂ ਵਿਚਾਲੇ ਜਾ ਕੇ ਉਨ੍ਹਾਂ ਨਾਲ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਦਰਸ਼ਕ ਵੀ ਵਿੱਕੀ ਕੌਸ਼ਲ ਦੇ ਨਾਲ ਮਸਤੀ ਕਰਦੇ ਤੇ ਡਾਂਸ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ।

 

View this post on Instagram

 

A post shared by Filmfare (@filmfare)

You may also like