ਸੁਨੰਦਾ ਸ਼ਰਮਾ ਨੇ ‘ਚੋਰੀ ਚੋਰੀ’ ਗੀਤ ‘ਤੇ ਬਣਾਇਆ ਵੀਡੀਓ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

written by Shaminder | August 26, 2021

ਸੁਨੰਦਾ ਸ਼ਰਮਾ (Sunanda Sharma ) ਏਨੀਂ ਦਿਨੀਂ ਆਪਣੇ ਗੀਤ 'ਚੋਰੀ ਚੋਰੀ' (Chori Chori) ਨੂੰ ਲੈ ਕੇ ਕਾਫੀ ਐਕਸਾਈਟਿਡ ਹੈ । ਕਿਉਂਕਿ ਇਹ ਗੀਤ ਹਰ ਕਿਸੇ ਦੀ ਜ਼ੁਬਾਨ ‘ਤੇ ਚੜਿਆ ਹੋਇਆ ਹੈ । ਸੁਨੰਦਾ ਦਾ ਇਹ ਗੀਤ ਸਰੋਤਿਆਂ ਨੂੰ ਏਨਾਂ ਕੁ ਪਸੰਦ ਆ ਰਿਹਾ ਹੈ ਕਿ ਇਸ ‘ਤੇ ਵੱਡੀ ਗਿਣਤੀ ‘ਚ ਵੀਡੀਓਜ਼ ਬਣ ਰਹੇ ਹਨ । ਸੁਨੰਦਾ ਸ਼ਰਮਾ ਖੁਦ ਵੀ ਇਸ ਗੀਤ ‘ਤੇ ਹੁਣ ਤੱਕ ਵੱਡੀ ਗਿਣਤੀ ‘ਚ ਵੀਡੀਓਜ਼ ਬਣਾ ਚੁੱਕੀ ਹੈ । ਗਾਇਕਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Sunanda Sharma pp -min (1)

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਤੇ ਤਾਨੀਆ ਨੇ ਐਮੀ ਵਿਰਕ ਦਾ ਕੀਤਾ ਸਮਰਥਨ, ਲਾਈਵ ਹੋ ਕੇ ਕੀਤੇ ਕਈ ਖੁਲਾਸੇ

ਜਿਸ ਨੂੰ ਉਸ ਨੇ ਆਪਣੇ ਘਰ ‘ਚ ਕੰਮ ਕਰਨ ਵਾਲੀ ਅਨੀਤਾ ਦੇ ਨਾਲ ਬਣਾਇਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਅਨੀਤਾ ਸ਼ਰਮਾ ਰਹੀ ਹੈ। ਪਰ ਉਹ ਚੋਰੀ ਚੋਰੀ ਗੀਤ ‘ਤੇ ਬਹੁਤ ਇਨਜੁਆਏ ਕਰਦੀ ਹੈ’।


ਇਸ ਵੀਡੀਓ ‘ਚ ਉਹ ਅਨੀਤਾ ਨੂੰ ਨੱਚਣ ਲਈ ਕਹਿੰਦੀ ਹੈ, ਪਰ ਅਨੀਤਾ ਆਪਣਾ ਚਿਹਰਾ ਛੁਪਾ ਕੇ ਸ਼ਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਸੁਨੰਦਾ ਸ਼ਰਮਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।

Sunanda,,-min Image From Instagram

ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗੀਤ ਆਇਆ ਸੀ ਜਿਸ ‘ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਜ਼ਰ ਆਏ ਸਨ । ਗੀਤਾਂ ਦੇ ਨਾਲ ਨਾਲ ਸੁਨੰਦਾ ਸ਼ਰਮਾ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖ ਚੁੱਕੀ ਹੈ ਅਤੇ ਇੱਕ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਵੀ ਸਕਰੀਨ ਸਾਂਝਾ ਕਰ ਚੁੱਕੀ ਹੈ ।

 

0 Comments
0

You may also like