ਮਨਾਲੀ 'ਚ ਥੱਪੜੋ-ਥੱਪੜੀ ਹੋਏ ਪੰਜਾਬੀ ਮੁੰਡੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਵੀਡੀਓ

written by Lajwinder kaur | January 25, 2023 02:48pm

Punjabi Boys-Manali Viral Video: ਉੱਤਰ ਭਾਰਤ ਵਿੱਚ ਸਰਦ ਰੁੱਤ ਚੱਲ ਰਹੀ ਹੈ। ਜਿਸ ਕਰਕੇ ਸਰਦੀ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਵੀ ਹੋ ਰਹੀ ਹੈ। ਜਿਸ ਕਰਕੇ ਸੈਲਾਨੀ ਇਸ ਸਮੇਂ ਸ਼ਿਮਲਾ, ਮਨਾਲੀ ,ਕੁਫਰੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਇਲਾਕਿਆਂ ਵਿੱਚ ਬਰਫ ਦਾ ਆਨੰਦ ਲੈਣ ਜਾ ਰਹੇ ਹਨ।

ਲੋਕ ਉੱਥੇ ਪਹੁੰਚ ਕੇ ਖੂਬ ਬਰਫ ਦਾ ਲੁਤਫ ਲੈ ਰਹੇ ਨੇ ਤੇ ਗੀਤਾਂ ਉੱਤੇ ਰੀਲਾਂ ਵੀ ਬਣਾ ਰਹੇ ਹਨ। ਜੋ ਕਿ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਮਿਲ ਜਾਣਗੀਆਂ। ਪਰ ਇਸ ਦੌਰਾਨ ਸ਼ੋਸਲ ਮੀਡੀਆ ਉੱਤੇ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ‘ਚ ਬਰਫ ਦੇ ਵਿੱਚ ਹੱਥੋਪਾਈ ਹੁੰਦੇ ਪੰਜਾਬੀ ਨੌਜਵਾਨ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਕੇ.ਐੱਲ ਰਾਹੁਲ ਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ; ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

image 2 image source: PTC News 

ਪੰਜਾਬੀ ਮੁੰਡਿਆਂ ਦਾ ਇਹ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।  ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਨਾਲੀ ਵਿਖੇ ਕੁਝ ਲੋਕ ਸਨੋਅਫਾਲ ‘ਚ ਹੀ ਥੱਪੜੋ-ਥਪੜੀ ਹੋ ਗਏ। ਦੇਖਣ ਤੇ ਬੋਲੀ ਤੋਂ ਇਹ ਨੋਜਵਾਨ ਪੰਜਾਬੀ ਲੱਗ ਰਹੇ ਹਨ। ਜੋ ਕਿ ਇੱਕ ਦੂਜੇ ਨੂੰ ਗਾਲਾਂ ਵੀ ਕੱਢਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਗੱਡੀ ਨੂੰ ਪਾਸੇ ਕਰਨ ਨੂੰ ਲੈ ਕੇ ਹੋਇਆ ਸੀ। ਜੇ ਇਹ ਮੁੰਡੇ ਪੰਜਾਬੀ ਨੇ ਤਾਂ ਬਹੁਤ ਹੀ ਸ਼ਰਮ ਦੀ ਗੱਲ ਹੈ।

inside image of viral video from manali image source: PTC News

ਦੁਨੀਆ ਭਰ ਵਿੱਚ ਪੰਜਾਬੀ ਆਪਣੇ ਖਿੜੇਮੱਥੇ ਮਿਲਣਾ, ਮਿੱਠਾ ਬੋਲਣਾ, ਸਭ ਨੂੰ ਸਤਿਕਾਰ ਤੇ ਪਿਆਰ ਨਾਲ ਮਿਲਣ ਕਰਕੇ ਜਾਣੇ ਜਾਂਦੇ ਹਨ। ਅੱਜ ਕੱਲ ਦੇ ਨੌਜਵਾਨ ਨਿੱਕੀ-ਨਿੱਕੀ ਗੱਲ ਦਾ ਵੱਡਾ ਪਤੰਗੜ ਬਣਾ ਲੈਂਦੇ ਨੇ ਤੇ ਹੱਥੋਪਾਈ ਤੱਕ ਆ ਜਾਂਦੇ ਹਨ। ਉੱਪਰੋਂ ਗਾਲਾਂ ਕੱਢਦੇ ਕੇ ਇੱਕ ਮਾੜੀ ਮਾਨਸਕਿਤਾ ਦਾ ਮੁਜ਼ਹਾਰਾ ਕਰਦੇ ਹਨ।

viral video of manali image source: PTC News

Manali Viral Video:

 

View this post on Instagram

 

A post shared by PTC News (@ptc_news)

You may also like