ਹਰਭਜਨ ਸਿੰਘ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬਹੁਤ ਜਲਦ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

written by Lajwinder kaur | July 04, 2021

ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਆਪਣਾ 41ਵਾਂ ਜਨਮ ਦਿਨ ਦਾ ਜਸ਼ਨ ਮਨਾਇਆ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ।

crickter harbhajan singh birthday celebration video image source-instagram

ਹੋਰ ਪੜ੍ਹੋ : ਗੌਰਿਕ ਨੇ ਆਪਣੇ ਕਿਊਟ ਅੰਦਾਜ਼ ‘ਚ ਚਾਹ ਪੀ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਪਿਤਾ ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਇਹ ਵੀਡੀਓ

ਹੋਰ ਪੜ੍ਹੋ : ਗਾਇਕ ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਪਾਕੀਜ਼ਗੀ’ ਦੀ ਸ਼ਾਨਦਾਰ ਫਰਸਟ ਲੁੱਕ ਆਈ ਸਾਹਮਣੇ

inside image of geeta basra wished happy birthday harbhjan image source-instagram

ਵੀਡੀਓ ‘ਚ ਭੱਜੀ ਆਪਣੀ ਪਤਨੀ ਗੀਤਾ ਬਸਰਾ ਤੇ ਧੀ ਹਿਨਾਇਆ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੀ ਫੈਮਿਲੀ ਦੇ ਨਾਲ ਮਿਲਕੇ ਇੱਕ ਨਹੀਂ ਸਗੋਂ ਪੂਰੇ ਤਿੰਨ ਕੇਕ ਕੱਟੇ । ਇਹ ਵੀਡੀਓ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਪੋਸਟ ਕੀਤਾ ਹੈ। ਜਿਸ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਭੱਜੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।

Geeta basra image source-instagram

ਦੱਸ ਦਈਏ ਬਹੁਤ ਜਲਦ ਗੀਤਾ ਬਸਰਾ ਤੇ ਹਰਭਜਨ ਸਿੰਘ ਦੂਜੀ ਵਾਰ ਮਾਪੇ ਬਣਨ ਵਾਲੇ ਨੇ। ਹਾਲ ਹੀ ‘ਚ ਬੇਬੀ 2 ਦੇ ਸਵਾਗਤ ਲਈ ਗੀਤਾ ਬਸਰਾ ਦਾ ਬੇਬੀ ਸ਼ਾਵਰ ਰੱਖਿਆ ਗਿਆ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ । ਗੀਤਾ ਬਸਰਾ ਵੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੀ ਰਹਿੰਦੀ ਹੈ।

0 Comments
0

You may also like