ਪਰਮ ਤੇ ਅਨਮੋਲ ਦੀ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ

written by Lajwinder kaur | February 03, 2022

ਮਾਝਾ ਬਲੌਕ, ਓਲਡ ਸਕੂਲ ਫੇਮ ਗਾਇਕ ਪ੍ਰੇਮ ਢਿੱਲੋਂ Prem Dhillon ਦੇ ਘਰ 'ਚ ਖੂਬ ਰੌਣਕਾਂ ਲੱਗ ਰਹੀਆਂ ਹਨ। ਕਿਉਂਕਿ ਉਨ੍ਹਾਂ ਦੇ ਜੁੜਵੇ ਭਰਾ ਦਾ ਵਿਆਹ ਹੋਇਆ ਹੈ। ਇਸ ਵਿਆਹ ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜਿਵੇਂ ਸਤਿੰਦਰ ਸਰਤਾਜ, ਮਨਕਿਰਤ ਔਲਖ, ਪਰਮੀਸ਼ ਵਰਮਾ, ਅੰਮ੍ਰਿਤ ਮਾਨ ਤੋਂ ਇਲਾਵਾ ਕਈ ਹੋਰ ਗਾਇਕ ਵੀ ਸ਼ਾਮਿਲ ਹੋਏ ਸੀ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਹੁਣ ਵੈਡਿੰਗ ਰਿਸੈਪਸ਼ਨ ਦੀ ਵੀਡੀਓ ਸਾਹਮਣੇ ਆਈ ਹੈ।

ਹੋਰ ਪੜ੍ਹੋ : ਹਾਰਡੀ ਸੰਧੂ ਨੇ ਆਪਣੀ ਮਾਂ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਇਹ ਖ਼ੂਬਸੂਰਤ ਤਸਵੀਰਾਂ, ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਦਿੱਤੀਆਂ ਵਧਾਈਆਂ

Prem dhillon brother pram dhillon marrige video

ਪ੍ਰੇਮ ਢਿੱਲੋਂ ਦੇ ਫੈਨ ਪੇਜ਼ ਨੇ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਪ੍ਰੇਮ ਢਿੱਲੋਂ ਦਾ ਭਰਾ ਪਰਮ ਢਿੱਲੋਂ Parm Dhillon,ਆਪਣੇ ਵਹੁਟੀ ਅਨਮੋਲ ਦੇ ਨਾਲ ਨਜ਼ਰ ਆ ਰਹੇ ਹਨ। ਪਰਮ ਢਿੱਲੋਂ 'ਚ ਕੇ ਸਟਾਈਲਿਸ਼ ਪੈਟ ਕੋਟ ਤੇ ਅਨੋਮਲ ਸਿਲਵਰ ਤੇ ਵ੍ਹਾਈਟ ਰੰਗ ਦੀ ਵੈਸਟਨ ਆਉਟ ਫਿੱਟ ਚ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪਰਮੀਸ਼ ਵਰਮਾ ਦੇ ਗੀਤ ਨੋ ਮੋਰ ਛੜਾ ਦੇ ਨਾਲ ਅਪਲੋਡ ਕੀਤਾ ਹੈ। ਇਹ ਵੀਡੀਓ ਸੋਸ਼ਲ਼ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

pream dhillon brother's wedding

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਪਰਮ ਨੇ ਆਪਣੀ ਮੰਗੇਤਰ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਨਾਮੀ ਗਾਇਕ ਪਹੁੰਚੇ ਵਿਆਹ ‘ਚ

ਪਰਮ ਢਿੱਲੋਂ ਫੇਮਸ ਪੰਜਾਬੀ ਗਾਇਕ ਪ੍ਰੇਮ ਢਿਲੋਂ ਦਾ ਜੁੜਵਾ ਭਰਾ ਹੈ। ਦੱਸ ਦਈਏ ਪ੍ਰੇਮ ਢਿੱਲੋਂ ਨੇ ਕੁਝ ਹੀ ਸਮੇਂ ‘ਚ ਪੰਜਾਬੀ ਮਿਊਜ਼ਿਕ ਜਗਤ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਉਸਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ “ਚੰਨ ਮਿਲਾਉਂਦੀ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਪ੍ਰੇਮ ਢਿੱਲੋਂ ਨੂੰ “ਬੂਟ ਕੱਟ” ਅਤੇ “ਓਲਡ ਸਕੂਲ” ਲਈ ਵੱਧ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਜੱਟ ਹੁੰਦੇ ਆ, ਜਸਟ ਏ ਡਰੀਮ, ਮਾਝਾ ਬਲੌਕ ਤੇ ਕਈ ਹੋਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Prem Dhillon (@prem.dhillon.fanpage)

You may also like