
ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ । ਹੁਣ ਦੋ ਮੁੰਡਿਆਂ ਰਵੀ ਧਾਲੀਵਾਲ (Ravi Dhaliwal) ਅਤੇ ਉਸ ਦੇ ਸਾਥੀ ਦਾ ਇੱਕ ਵੀਡੀਓ ਵਾਇਰਲ (Video Viral)ਹੋ ਰਿਹਾ ਹੈ । ਇਸ ਵੀਡੀਓ ‘ਚ ਰਵੀ ਧਾਲੀਵਾਲ ਬਹੁਤ ਹੀ ਮਿੱਠੀ ਆਵਾਜ਼ ਰੋਮਾਂਟਿਕ ਸੈਡ ਸੌਂਗ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਨਾਈਟ ਕਲੱਬ ‘ਚ ਡਾਂਸ ਕਰਦੇ-ਕਰਦੇ ਮਰ ਗਏ 21 ਲੋਕ, ਜਾਣੋ ਪੂਰੀ ਖ਼ਬਰ
ਇਸ ਮੁੰਡੇ ਦੀ ਮਿੱਠੀ ਆਵਾਜ਼ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਹੀ ਹੈ । ਰਵੀ ਧਾਲੀਵਾਲ ਦੇ ਅਨੇਕਾਂ ਹੀ ਵੀਡੀਓ ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪਏ ਹੋਏ ਹਨ । ਇਨ੍ਹਾਂ ਵੀਡੀਓਜ਼ ‘ਚ ਉਹ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਖੂਬਸੂਰਤ ਆਵਾਜ਼ ‘ਚ ਗਾਇਆ ਉਸ ਦਾ ਗੀਤ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਕਰੀਨਾ ਕਪੂਰ ਪਰਿਵਾਰ ਸਮੇਤ ਲੰਡਨ ‘ਚ ਵੈਕੇਸ਼ਨ ਦਾ ਲੈ ਰਹੀ ਅਨੰਦ, ਵੇਖੋ ਤਸਵੀਰਾਂ
ਦੱਸ ਦਈਏ ਕਿ ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਪਲਾਂ ‘ਚ ਹੀ ਲੋਕ ਆਪਣੀ ਜਾਣਕਾਰੀ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਜਾਂਦੀ ਹੈ । ਰਾਨੂੰ ਮੰਡਲ ਵੀ ਅਜਿਹੀ ਗਾਇਕਾ ਸੀ ਜਿਸ ਦਾ ਵੀਡੀਓ ਪਲਾਂ ‘ਚ ਹੀ ਵਾਇਰਲ ਹੋ ਗਿਆ ਸੀ ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿਮੇਸ਼ ਰੇਸ਼ਮੀਆ ਨੇ ਰਾਨੂੰ ਮੰਡਲ ਤੋਂ ਆਪਣੀ ਫ਼ਿਲਮ ‘ਚ ਗੀਤ ਵੀ ਗਵਾਇਆ ਸੀ । ਇਸ ਤੋਂ ਇਲਾਵਾ ਛਤੀਸਗੜ੍ਹ ਦਾ ਸਹਿਦੇਵ ਦਾ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਸਹਿਦੇਵ ਨੂੰ ਵੀ ਬਾਦਸ਼ਾਹ ਨੇ ਗਾਉਣ ਦਾ ਮੌਕਾ ਦਿੱਤਾ ਸੀ । ਹੁਣ ਇਨ੍ਹਾਂ ਗਾਇਕਾਂ ਦਾ ਇਹ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਨ੍ਹਾਂ ਗਾਇਕਾਂ ਦੀ ਮਿੱਠੀ ਆਵਾਜ਼ ਹਰ ਕਿਸੇ ਨੂੰ ਕੀਲ ਰਹੀ ਹੈ ।
View this post on Instagram