ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਡਾਂਸ ਕਰਦਾ ਹੋਇਆ ਟ੍ਰੈਫਿਕ ਕੰਟਰੋਲ ਕਰਦਾ ਆਇਆ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | June 29, 2022

ਟ੍ਰੈਫਿਕ ਪੁਲਿਸ (Traffic Police Officer)  ਦੇ ਇੱਕ ਮੁਲਾਜ਼ਮ ਦਾ ਵੀਡੀਓ (Video)  ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਟ੍ਰੈਫਿਕ ਪੁਲਿਸ ਵਾਲਾ ਸੜਕ ‘ਤੇ ਟ੍ਰੈਫਿਕ ਕੰਟਰੋਲ ਕਰਨ ਦੇ ਨਾਲ-ਨਾਲ ਡਾਂਸ ਕਰ ਰਿਹਾ ਹੈ । ਉਸ ਦੇ ਡਾਂਸ ਕਰਨ ਦਾ ਅੰਦਾਜ਼ ਅਜਿਹਾ ਹੈ ਕਿ ਉਸ ਨਾਲ ਉਹ ਟ੍ਰੈਫਿਕ ਨੂੰ ਤਾਂ ਕੰਟਰੋਲ ਕਰ ਹੀ ਰਿਹਾ ਹੈ। ਇਸ ਦੇ ਨਾਲ ਹੀ ਡਾਂਸ ਕਰਕੇ ਲੋਕਾਂ ਦਾ ਮਨ ਵੀ ਪਰਚਾ ਰਿਹਾ ਹੈ ।

Police Officer image From instagram

ਹੋਰ ਪੜ੍ਹੋ : ਨਸ਼ੇ ਦੀ ਹਾਲਤ ‘ਚ ਮਹਿਲਾ ਨੇ ਮੁੰਬਈ ਰੋਡ ‘ਤੇ ਹੰਗਾਮਾ ਕਰ ਪੁਲਿਸ ਵਾਲੇ ਨਾਲ ਕੀਤੀ ਬਦਸਲੂਕੀ, [ਦੇਖੋ ਵੀਡੀਓ]

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਇਹ ਵੀਡੀਓ ਇੰਦੌਰ ਦਾ ਦੱਸਿਆ ਜਾ ਰਿਹਾ ਹੈ । ਜਿਸ ‘ਚ ਟ੍ਰੈਫਿਕ ਕੰਟਰੋਲ ਕਰਦਾ ਹੋਇਆ ਇਹ ਪੁਲਿਸ ਮੁਲਾਜ਼ਮ ਨਜ਼ਰ ਆ ਰਿਹਾ ਹੈ ।

Police Officer

ਹੋਰ ਪੜ੍ਹੋ : ਬਿੱਗ ਬੌਸ ਫੇਮ ਮਨੂ ਪੰਜਾਬੀ ਦੀ ਜਾਨ ਨੂੰ ਖਤਰਾ, ਸਿੱਧੂ ਮੂਸੇਵਾਲਾ ਵਾਂਗ ਜਾਨੋਂ ਮਾਰਨ ਦੀ ਮਿਲੀ ਧਮਕੀ

ਇਸ ਦੇ ਨਾਲ ਹੀ ਇਸ ਪੁਲਿਸ ਮੁਲਾਜ਼ਮ ਨੂੰ ਤੁਸੀਂ ਵੇਖ ਸਕਦੇ ਹੋ ਕਿ ਇਹ ਰੈੱਡ ਲਾਈਟ ਹੋਈ ‘ਤੇ ਡਾਂਸ ਕਰ ਰਿਹਾ ਹੈ ਅਤੇ ਲੋਕ ਵੀ ਇਸ ਦੇ ਡਾਂਸ ਦਾ ਅਨੰਦ ਮਾਣ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਜਿਹੇ ਕਈ ਵੀਡੀਓ ਹਰ ਰੋਜ਼ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਾਫੀ ਪਸੰਦ ਕੀਤੇ ਜਾਂਦੇ ਹਨ ।

Police Officer image From instagram

ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਰਾਨੂੰ ਮੰਡਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਉਸਦਾ ਦਾ ਇਹ ਗੀਤ ਏਨਾਂ ਕੁ ਮਸ਼ਹੂਰ ਹੋਇਆ ਸੀ ਕਿ ਉਸ ਨੂੰ ਹਿਮੇਸ਼ ਰੇਸ਼ਮੀਆ ਨੇ ਵੀ ਆਪਣੀ ਫ਼ਿਲਮ ‘ਚ ਗਾਉਣ ਦਾ ਮੌਕਾ ਦਿੱਤਾ ਸੀ ।

 

View this post on Instagram

 

A post shared by Filmy (@filmypr)

You may also like