ਬਿੱਗ ਬੌਸ ਫੇਮ ਮਨੂ ਪੰਜਾਬੀ ਦੀ ਜਾਨ ਨੂੰ ਖਤਰਾ, ਸਿੱਧੂ ਮੂਸੇਵਾਲਾ ਵਾਂਗ ਜਾਨੋਂ ਮਾਰਨ ਦੀ ਮਿਲੀ ਧਮਕੀ

Written by  Lajwinder kaur   |  June 29th 2022 03:06 PM  |  Updated: June 29th 2022 03:06 PM

ਬਿੱਗ ਬੌਸ ਫੇਮ ਮਨੂ ਪੰਜਾਬੀ ਦੀ ਜਾਨ ਨੂੰ ਖਤਰਾ, ਸਿੱਧੂ ਮੂਸੇਵਾਲਾ ਵਾਂਗ ਜਾਨੋਂ ਮਾਰਨ ਦੀ ਮਿਲੀ ਧਮਕੀ

Bigg Boss fame Manu Punjabi receives death threat: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪਰ ਮੁੰਬਈ ਪੁਲਿਸ ਵੱਲੋਂ ਤੇਜ਼ੀ ਦਿਖਾਉਂਦੇ ਹੋਏ ਸਲਮਾਨ ਖ਼ਾਨ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਇਹ ਖੁਲਾਸਾ ਹੋ ਗਿਆ ਸੀ ਕਿ ਇਹ ਧਮਕੀ ਭਰਿਆ ਖ਼ਤ ਲਾਰੈਂਸ ਬਿਸ਼ਨੋਈ ਦੇ ਖਾਸ ਸਾਥੀ ਵਿਕਰਮ ਬਰਾੜ ਨੇ ਭੇਜੀ ਸੀ। ਹੁਣ ਇੱਕ ਹੋਰ ਕਲਾਕਾਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜੀ ਹਾਂ ਬਿੱਗ ਬੌਸ ਦੀ ਪ੍ਰਤੀਯੋਗੀ ਮਨੂ ਪੰਜਾਬੀ ਨੂੰ ਇੱਕ ਈਮੇਲ ਰਾਹੀਂ ਜਾਨੋ ਮਾਰਨ ਦੀ ਧਮਕੀ ਮਿਲੀ ਸੀ। ਜਿਸਦਾ ਖੁਲਾਸਾ ਖੁਦ ਮਨੂ ਪੰਜਾਬੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕੀਤਾ ਹੈ।

ਹੋਰ ਪੜ੍ਹੋ : ਹਰਭਜਨ ਮਾਨ ਨੇ ਪੰਜਾਬੀ ਜਗਤ ਦੇ ਨਾਮੀ ਅਦਾਕਾਰ ਸੁਰਿੰਦਰ ਸ਼ਰਮਾ ਦੀ ਮੌਤ ‘ਤੇ ਜਤਾਇਆ ਦੁੱਖ, ਕਿਹਾ-‘ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ’

Photo shared by Manu PunjabiBigg Boss fame Manu Punjabi threatened to be killed like Sidhu Moose Wala

ਬਿੱਗ ਬੌਸ ਦੀ ਪ੍ਰਤੀਯੋਗੀ ਮਨੂ ਪੰਜਾਬੀ ਨੇ ਜੈਪੁਰ ਪੁਲਿਸ ਦਾ ਤਤਕਾਲ ਕਾਰਵਾਈ ਕਰਨ ਅਤੇ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਧੰਨਵਾਦ ਕੀਤਾ। ਮਨੂ ਪੰਜਾਬੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਕਿਉਂਕਿ ਦੋਸ਼ੀ ਨੇ ਕਥਿਤ ਤੌਰ 'ਤੇ ਉਸ ਨੂੰ ਪੈਸੇ ਦੇਣ ਦੀ ਗੱਲ ਲਿਖੀ ਹੋਈ ਸੀ ਜਾਂ ਰਕਮ ਨਾ ਦਿੱਤੀ ਤਾਂ ਸਿੱਧੂ ਮੂਸੇਵਾਲਾ ਵਾਂਗ ਕਤਲ ਕਰ ਦਿੱਤਾ ਜਾਵੇਗਾ।

Bigg Boss fame Manu Punjabi threatened to be killed like Sidhu Moose Wala

ਰਿਪੋਰਟਸ ਦੇ ਅਨੁਸਾਰ, ਮਨੂੰ ਪੰਜਾਬੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਕਿਉਂਕਿ ਕਥਿਤ ਦੋਸ਼ੀ ਨੇ ਉਸਨੂੰ ਪੈਸੇ ਦੇਣ ਲਈ ਕਿਹਾ ਨਹੀਂ ਤਾਂ ਉਸਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਂਗ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ।

ਬਿੱਗ ਬੌਸ 10 ਅਤੇ ਬਿੱਗ ਬੌਸ 14 ਦੇ ਪ੍ਰਤੀਯੋਗੀ ਮਨੂ ਪੰਜਾਬੀ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਜੈਪੁਰ ਪੁਲਿਸ ਦਾ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ ਹੈ।

bigg boss fame manu panjaabi

ਉਸਨੇ ਟਵੀਟ ਕੀਤਾ, "ਮੈਂ ਆਪਣੇ ਆਪ ਨੂੰ blessed ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ....@Tomrhricha... ਮੈਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਦੋਸ਼ੀ ਦਾ ਪਤਾ ਲਗਾਉਣ ਲਈ SP ਰਾਮਸਿੰਘ ਜੀ, Comm Anand shrivtastav ji ਅਤੇ ਜੈਪੁਰ ਪੁਲਿਸ ਦਾ ਧੰਨਵਾਦ ਕਰਦਾ ਹਾਂ...ਮੈਨੂੰ ਇੱਕ ਈਮੇਲ ਮਿਲੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ...ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਨਹੀਂ ਤਾਂ ਉਸ ਨੂੰ ਸਿੱਧੂ ਮੂਸੇਵਾਲਾ ਵਾਂਗ ਮਾਰਨ ਦੀ ਗੱਲ ਲਿਖੀ ਗਈ ਸੀ...ਪਿਛਲਾ ਹਫਤਾ ਤਣਾਅਪੂਰਨ ਸੀ’। ਉਨ੍ਹਾਂ ਨਾਲ ਇੱਕ ਮੇਲ ਦਾ ਸਕਰੀਨ ਸ਼ਾਰਟ ਵੀ ਸਾਂਝਾ ਕੀਤਾ ਹੈ। ਜਿਸ ਉੱਤੇ ਲਾਰੈਂਸ ਬਿਸ਼ਨੋਈ ਦੀ ਤਸਵੀਰ ਛਪੀ ਹੋਈ ਹੈ। ਪਰ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ।

 

ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ 'ਤੇ ਮਨੂ ਪੰਜਾਬੀ ਨੂੰ ਈਮੇਲ ਭੇਜੀ ਸੀ। ਮੇਲ ਵਿੱਚ ਕਥਿਤ ਤੌਰ 'ਤੇ ਉਸ ਨੂੰ 10 ਲੱਖ ਰੁਪਏ ਫਿਰੌਤੀ ਦੇਣ ਦੀ ਗੱਲ ਆਖੀ ਗਈ ਸੀ।

 

ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਉਸ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਰਿਚਾ ਤੋਮਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਅਕਤੀ ਦੀ ਪਛਾਣ ਕੁਲਵੀਰ ਸਿੰਘ ਚੌਹਾਨ ਉਰਫ ਟੋਨੀ ਵਜੋਂ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦਾ ਆਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network