ਹਰਭਜਨ ਮਾਨ ਨੇ ਪੰਜਾਬੀ ਜਗਤ ਦੇ ਨਾਮੀ ਅਦਾਕਾਰ ਸੁਰਿੰਦਰ ਸ਼ਰਮਾ ਦੀ ਮੌਤ ‘ਤੇ ਜਤਾਇਆ ਦੁੱਖ, ਕਿਹਾ-‘ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ’

Reported by: PTC Punjabi Desk | Edited by: Lajwinder kaur  |  June 29th 2022 12:50 PM |  Updated: June 29th 2022 12:50 PM

ਹਰਭਜਨ ਮਾਨ ਨੇ ਪੰਜਾਬੀ ਜਗਤ ਦੇ ਨਾਮੀ ਅਦਾਕਾਰ ਸੁਰਿੰਦਰ ਸ਼ਰਮਾ ਦੀ ਮੌਤ ‘ਤੇ ਜਤਾਇਆ ਦੁੱਖ, ਕਿਹਾ-‘ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ’

ਐਕਟਰ ਤੇ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਪੰਜਾਬੀ ਸਿਨੇਮਾ ਜਗਤ ਦੇ ਨਾਮੀ ਕਲਾਕਾਰ ਦੀ ਮੌਤ ਉੱਤੇ ਦੁੱਖ ਜਤਾਉਂਦੇ ਹੋਏ ਪੋਸਟ ਪਾਈ ਹੈ। ਕੁਝ ਦਿਨ ਪਹਿਲਾ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਸੁਰਿੰਦਰ ਸ਼ਰਮਾ ਦਾ ਦਿਹਾਂਤ ਹੋਇਆ ਹੈ। ਗਾਇਕ ਹਰਭਜਨ ਮਾਨ ਨੇ ਵੀ ਪੋਸਟ ਪਾ ਕੇ ਡਾ.ਸੁਰਿੰਦਰ ਸ਼ਰਮਾ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ।

ਹੋਰ ਪੜ੍ਹੋ : ਨਵਰਾਜ ਹੰਸ ਨੇ ਵੀ ਆਪਣੇ ਸ਼ੋਅ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਗਾਇਆ ‘295’ ਗੀਤ

ਇੰਸਟਾਗ੍ਰਾਮ ਅਕਾਉਂਟ ਉੱਤੇ ਹਰਭਜਨ ਮਾਨ ਨੇ ਮਰਹੂਮ ਐਕਟਰ ਡਾ. ਸੁਰਿੰਦਰ ਸ਼ਰਮਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪੰਜਾਬੀ ਫ਼ਿਲਮਾਂ ਦੇ ਸ਼ਾਨਦਾਰ ਅਦਾਕਾਰ ਡਾਕਟਰ ਸੁਰਿੰਦਰ ਸ਼ਰਮਾ ਜੀ ਨਹੀਂ ਰਹੇ...ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ...RIP ਡਾ. ਸੁਰਿੰਦਰ ਸ਼ਰਮਾ ਜੀ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸੁਰਿੰਦਰ ਸ਼ਰਮਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

inside image of harbhjan maan tribute to dr surinder sharma

ਪੰਜਾਬੀ ਇੰਡਸਟਰੀ ‘ਚ ਸੁਰਿੰਦਰ ਸ਼ਰਮਾ ਦਾ ਵੱਡਾ ਨਾਮ ਸੀ। ਉਨ੍ਹਾਂ ਨੇ ਅਨੇਕਾਂ ਹੀ ਕਾਮੇਡੀ ਸ਼ੋਅਜ ਅਤੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਨੱਬੇ ਦੇ ਦਹਾਕੇ ‘ਚ ਅਨੇਕਾਂ ਫ਼ਿਲਮਾਂ ‘ਚ ਕੰਮ ਕੀਤਾ ਸੀ। ਸੁਰਿੰਦਰ ਸ਼ਰਮਾ ਨੇ ਕਈ ਵੱਡੇ ਕਲਾਕਾਰਾਂ ਜਿਵੇਂ ਦਾਰਾ ਸਿੰਘ, ਰਾਜਿੰਦਰ ਨਾਥ, ਵਰਿੰਦਰ ਆਦਿ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ ਸੀ।

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਆਪਣੀ ਫ਼ਿਲਮ ਪੀ.ਆਰ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਕਾਫੀ ਸਮੇਂ ਬਾਅਦ  ਹਰਭਜਨ ਮਾਨ ਵੱਡੇ ਪਰਦੇ ਉੱਤੇ ਨਜ਼ਰ ਆਏ ਸੀ।

image from instagram

ਹੋਰ ਪੜ੍ਹੋ : ਆਮਿਰ ਖ਼ਾਨ, ਅਰਜੁਨ ਕਪੂਰ, ਰੋਹਿਤ ਸ਼ੈੱਟੀ ਤੋਂ ਇਲਾਵਾ ਇਨ੍ਹਾਂ ਸਿਤਾਰਿਆਂ ਨੇ ਵੀ CM ਰਾਹਤ ਫੰਡ 'ਚ ਦਿੱਤਾ ਦਾਨ, ਜਾਣੋ ਕਿੰਨੇ ਪੈਸੇ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network