ਆਮਿਰ ਖ਼ਾਨ, ਅਰਜੁਨ ਕਪੂਰ, ਰੋਹਿਤ ਸ਼ੈੱਟੀ ਤੋਂ ਇਲਾਵਾ ਇਨ੍ਹਾਂ ਸਿਤਾਰਿਆਂ ਨੇ ਵੀ CM ਰਾਹਤ ਫੰਡ 'ਚ ਦਿੱਤਾ ਦਾਨ, ਜਾਣੋ ਕਿੰਨੇ ਪੈਸੇ

Written by  Lajwinder kaur   |  June 28th 2022 08:42 PM  |  Updated: June 28th 2022 08:43 PM

ਆਮਿਰ ਖ਼ਾਨ, ਅਰਜੁਨ ਕਪੂਰ, ਰੋਹਿਤ ਸ਼ੈੱਟੀ ਤੋਂ ਇਲਾਵਾ ਇਨ੍ਹਾਂ ਸਿਤਾਰਿਆਂ ਨੇ ਵੀ CM ਰਾਹਤ ਫੰਡ 'ਚ ਦਿੱਤਾ ਦਾਨ, ਜਾਣੋ ਕਿੰਨੇ ਪੈਸੇ

ਅਸਾਮ ਪਿਛਲੇ ਕੁਝ ਹਫ਼ਤਿਆਂ ਤੋਂ ਖ਼ਬਰਾਂ ਵਿੱਚ ਹੈ ਕਿਉਂਕਿ ਇਹ ਇਸ ਸਮੇਂ ਗੰਭੀਰ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਸੋਸ਼ਲ ਮੀਡੀਆ ਆਸਾਮ ਦੀਆਂ ਵਿਨਾਸ਼ਕਾਰੀ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਨਾਲ 21 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਹੋਰ ਪੜ੍ਹੋ :  ਸਲਮਾਨ, ਸ਼ਾਹਰੁਖ ਤੋਂ ਬਾਅਦ ਹੁਣ ਸ਼ਹਿਨਾਜ਼ ਗਿੱਲ ਦੀ ਨਜ਼ਰ ਰਿਤਿਕ ਰੋਸ਼ਨ 'ਤੇ, ਇੰਸਟਾ ਸਟੋਰੀ ‘ਚ ਕਿਹਾ ‘ਵਾਇਬ ਤੇਰੀ ਮੇਰੀ ਮਿਲਦੀ ਆ’

amir and sonu sood

ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 134 ਨੂੰ ਪਾਰ ਕਰ ਗਈ ਹੈ ਅਤੇ ਲੱਖਾਂ ਲੋਕ ਅਜੇ ਵੀ ਮੁਸੀਬਤ ਵਿੱਚ ਹਨ। ਆਸਾਮ ਨੂੰ ਇਸ ਸਮੇਂ ਮਦਦ ਦੀ ਲੋੜ ਹੈ। ਅਜਿਹੇ 'ਚ ਹਰ ਕੋਈ ਆਸਾਮ ਲਈ ਰਾਹਤ ਕਾਰਜਾਂ 'ਚ ਦਾਨ ਦੇਣ ਲਈ ਅੱਗੇ ਆ ਰਿਹਾ ਹੈ। ਹੁਣ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ, ਅਰਜੁਨ ਕਪੂਰ ਅਤੇ ਰੋਹਿਤ ਸ਼ੈੱਟੀ ਨੇ ਵੀ ਮਦਦ ਦਾ ਹੱਥ ਵਧਾਇਆ ਹੈ।

inside image of Assam Floods pics

ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਬਾਲੀਵੁੱਡ ਸਿਤਾਰਿਆਂ ਵੱਲੋਂ ਅਸਾਮ ਵਿੱਚ ਹੜ੍ਹ ਦੀ ਸਥਿਤੀ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਵਿੱਚ ਕਿਹਾ ਕਿ ਮਸ਼ਹੂਰ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਦਾ ਯੋਗਦਾਨ ਦੇ ਕੇ ਸਾਡੇ ਰਾਜ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣਾ ਹੱਥ ਵਧਾਇਆ ਹੈ। ਇਕ ਹੋਰ ਟਵੀਟ 'ਚ ਉਨ੍ਹਾਂ ਦੱਸਿਆ ਕਿ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਮੁੱਖ ਮੰਤਰੀ ਰਾਹਤ ਫੰਡ 'ਚ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਦੇ ਨਾਲ ਹੀ ਭੂਸ਼ਣ ਕੁਮਾਰ ਨੇ 11 ਲੱਖ ਰੁਪਏ ਅਤੇ ਸੋਨੂੰ ਸੂਦ ਨੇ 5 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।

inside image of indian assam floods over 21 lakh people affected

ਤੁਹਾਨੂੰ ਦੱਸ ਦੇਈਏ ਕਿ ਇਸ ਹੜ੍ਹ ਕਾਰਨ ਸੂਬੇ ਭਰ ਵਿੱਚ 22 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਕੁਝ ਥਾਵਾਂ 'ਤੇ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਕਈ ਖੇਤਰ ਅਜੇ ਵੀ ਪਾਣੀ ਨਾਲ ਡੁੱਬੇ ਹੋਏ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਹ ਸੰਕਟ ਜਲਦੀ ਹੀ ਦੂਰ ਹੋ ਜਾਵੇਗਾ ਅਤੇ ਅਸਾਮ ਦੇ ਲੋਕਾਂ ਦੀ ਜ਼ਿੰਦਗੀ ਦੁਬਾਰਾ ਪਟੜੀ ਉੱਤੇ ਆ ਜਾਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network