
ਬਾਲੀਵੁੱਡ ਦੀ ਮਲਟੀਟੈਲੇਂਟਿਡ ਅਦਾਕਾਰਾ ਵਿਦਿਆ ਬਾਲਨ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਵਿਦਿਆ ਬਾਲਨ ਹੁਣ ਆਪਣੀ ਅਗਲੀ ਫਿਲਮ 'ਤੇ ਕੰਮ ਕਰ ਰਹੀ ਹੈ। ਵਿਦਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਪਾ ਕੇ ਆਪਣੀ ਅਗਲੀ ਫਿਲਮ ਨੀਯਤ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਹੈ।

ਵਿਦਿਆ ਬਾਲਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਪੋਸਟ ਪਾਈ ਹੈ। ਇਸ ਤਸਵੀਰ ਦੇ ਵਿੱਚ ਵਿਦਿਆ ਦੇ ਹੱਥ ਵਿੱਚ ਕਲੈਪ ਬੋਰਡ ਫੜਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਵਿਦਿਆ ਦੇ ਨਾਲ ਡਾਇਰੈਕਟਰ ਨਿਰਦੇਸ਼ਕ ਅਨੁ ਮੈਨਨ ਵੀ ਨਜ਼ਰ ਆ ਰਹੀ ਹੈ।
ਆਪਣੇ ਇੰਸਟਾਗ੍ਰਾਮ 'ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿਦਿਆ ਬਾਲਨ ਨੇ ਇੱਕ ਖਾਸ ਕੈਪਸ਼ਨ ਲਿਖਿਆ ਹੈ। ਵਿਦਿਆ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ, "ਮੈਂ ਆਪਣੇ ਕੁਝ ਪਸੰਦੀਦਾ ਲੋਕਾਂ ਨਾਲ ਹਾਲ ਹੀ ਵਿੱਚ ਪੜ੍ਹੀ ਸਭ ਤੋਂ ਦਿਲਚਸਪ ਸਕ੍ਰਿਪਟਾਂ ਵਿੱਚੋਂ ਇੱਕ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। "
ਫਿਲਮ ਨੀਯਤ ਇੱਕ ਸਸਪੈਂਸ ਅਤੇ ਥ੍ਰਿਲਰ ਫਿਲਮ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਬ੍ਰਿਟੇਨ 'ਚ ਸ਼ੁਰੂ ਹੋ ਚੁੱਕੀ ਹੈ। ਵਿਦਿਆ ਬਾਲਨ ਇਸ ਫਿਲਮ ਵਿੱਚ ਲੀਡ ਰੋਲ ਨਿਭਾਉਂਦੀ ਹੋਈ ਨਜ਼ਰ ਆਵੇਗੀ।ਵਿਦਿਆ ਬਾਲਨ ਦੀਆਂ ਫਿਲਮਾਂ ਲੰਬੇ ਸਮੇਂ ਤੋਂ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀਆਂ ਹਨ ਅਤੇ ਹੁਣ ਫਿਲਮ 'ਨਿਯਤ' ਵੀ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। ਇਸ ਗੱਲ ਦਾ ਐਲਾਨ ਖ਼ੁਦ ਐਮਾਜ਼ੋਨ ਪ੍ਰਾਈਮ ਨੇ ਕੀਤਾ ਹੈ।

ਫਿਲਮ ਦਾ ਨਿਰਮਾਣ ਵਿਕਰਮ ਮਲਹੋਤਰਾ ਦੀ ਕੰਪਨੀ ਅਬੈਂਡੈਂਸੀਆ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਵਿਦਿਆ ਬਾਲਨ ਤੋਂ ਇਲਾਵਾ ਸ਼ਹਾਨਾ ਗੋਸਵਾਮੀ, ਸ਼ਸ਼ਾਂਕ ਅਰੋੜਾ, ਨੀਰਜ ਕਬੀ, ਰਾਮ ਕਪੂਰ, ਮੀਤਾ ਵਸ਼ਿਸ਼ਟ ਅੰਮ੍ਰਿਤਾ ਪੁਰੀ ਅਤੇ ਪ੍ਰਜਾਕਤਾ ਕੋਲੀ ਨਜ਼ਰ ਆਉਣਗੇ। ਨਿਯਤ ਵਿਦਿਆ ਬਾਲਨ ਦੀ ਦੂਜੀ ਫਿਲਮ ਹੈ, ਜੋ ਐਮਾਜ਼ੋਨ ਪ੍ਰਾਈਮ 'ਤੇ ਸਟ੍ਰੀਮ ਕਰੇਗੀ। ਇਸ ਤੋਂ ਪਹਿਲਾਂ ਵਿਦਿਆ ਦੀ ਫਿਲਮ 'ਜਲਸਾ' ਇਸ ਪਲੇਟਫਾਰਮ 'ਤੇ ਪ੍ਰਸਾਰਿਤ ਕੀਤੀ ਗਈ ਸੀ।

ਹੋਰ ਪੜ੍ਹੋ : ਕਿਆਰਾ ਅਡਵਾਨੀ ਨੇ ਮਾਤਾ ਪਿਤਾ ਦੇ ਵਿਆਹ ਦੀ ਤਸਵੀਰ ਸ਼ੇਅਰ ਕਰ ਵਿਆਹ ਬਾਰੇ ਪੁੱਛਿਆ ਇਹ ਸਵਾਲ, ਪੜ੍ਹੋ ਪੂਰੀ ਖਬਰ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਦਿਆ ਬਾਲਨ ਇੱਕ ਅਜਿਹੀ ਅਭਿਨੇਤਰੀ ਹੈ, ਜੋ ਹਰ ਕਿਰਦਾਰ ਵਿੱਚ ਫਿੱਟ ਹੋ ਜਾਂਦੀ ਹੈ ਤੇ ਪੂਰੀ ਤਨਦੇਹੀ ਨਾਲ ਆਪਣੇ ਕਿਰਦਾਰ ਨੂੰ ਅਦਾ ਕਰਦੀ ਹੈ। ਹਾਲ ਹੀ 'ਚ ਅਦਾਕਾਰਾ ਦੀ ਫਿਲਮ 'ਜਲਸਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵਿਦਿਆ ਬਾਲਨ ਫਿਲਮ 'ਨਿਯਤ' 'ਚ ਨਜ਼ਰ ਆਵੇਗੀ। ਇਸ ਦਾ ਨਿਰਦੇਸ਼ਨ ਅਨੂ ਮੈਨਨ ਕਰ ਰਹੀ ਹੈ।
View this post on Instagram