
Vijay Deverakonda and Ranveer Singh Funny video: ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਜਲਦ ਹੀ ਆਪਣੀ ਨਵੀਂ ਫਿਲਮ ਲਾਈਗਰ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਵੀਰਵਾਰ ਸਵੇਰੇ ਵਿਜੇ ਦੇਵਰਕੋਂਡਾ ਨੇ ਹੈਦਰਾਬਾਦ ਵਿਖੇ ਆਪਣੀ ਫਿਲਮ 'Liger' ਦਾ ਸ਼ਾਨਦਾਰ ਟ੍ਰੇਲਰ ਲਾਂਚ ਕੀਤਾ। ਇਸ ਦੌਰਾਨ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵੀ ਇਥੇ ਮੌਜੂਦ ਸਨ ਤੇ ਉਨ੍ਹਾਂ ਨੇ ਵਿਜੇ ਨਾਲ ਖੂਬ ਮਸਤੀ ਕੀਤੀ।

ਦੱਸ ਦਈਏ ਕਿ ਵਿਜੇ ਦੇਵਰਕੋਂਡਾ ਨੇ ਵੀਰਵਾਰ ਸਵੇਰੇ ਹੈਦਰਾਬਾਦ ਵਿੱਚ ਬਹੁਤ ਧੂਮਧਾਮ ਨਾਲ ਆਪਣੀ ਫਿਲਮ ਲਾਈਗਰ ਦਾ ਟ੍ਰੇਲਰ ਰਿਲੀਜ਼ ਕੀਤਾ। ਸ਼ਾਮ ਨੂੰ, ਉਹ ਇੱਕ ਪ੍ਰਮੋਸ਼ਨਲ ਈਵੈਂਟ ਲਈ ਮੁੰਬਈ ਗਏ। ਇਸ ਦੌਰਾਨ ਵਿਜੇ ਦੇਵਰਕੋਂਡਾ ਇੱਕ ਸ਼ਾਨਦਾਰ ਸੂਟ ਬੂਟ ਦੀ ਬਜਾਏ ਬੇਹੱਦ ਸਿੰਪਲ ਲੁੱਕ ਵਿੱਚ ਨਜ਼ਰ ਆਏ। ਵਿਜੇ ਨੇ ਸਿੰਪਲ ਟੀ ਸ਼ਰਟ ਅਤੇ ਲੋਅਰ ਨਾਲ ਪੈਰਾਂ ਵਿੱਚ ਹਵਾਈ ਚੱਪਲਾਂ ਪਾਈਆਂ ਹੋਈਆਂ ਸਨ। ਵਿਜੇ ਨੇ ਦਿਨ ਭਰ ਦੀ ਥਕਾਵਟ ਤੋਂ ਬਾਅਦ ਸਾਦਗੀ ਭਰੇ ਲੁੱਕ ਵਿੱਚ ਬਾਹਰ ਜਾਣ ਦਾ ਫੈਸਲਾ ਕੀਤਾ ਸੀ।
ਜਿਸ ਪ੍ਰਮੋਸ਼ਨਲ ਈਵੈਂਟ ਦੇ ਵਿੱਚ ਵਿਜੇ ਪਹੁੰਚੇ ਸਨ, ਉਸ ਈਵੈਂਟ ਦੇ ਮੁਖ ਮਹਿਮਾਨ ਰਣਵੀਰ ਸਿੰਘ ਸਨ। ਈਵੈਂਟ ਦੇ ਦੌਰਾਨ ਰਣਵੀਰ ਸਿੰਘ ਨੇ ਵਿਜੇ ਨਾਲ ਮਸਤੀ ਕਰਦੇ ਹੋਏ ਦਰਸ਼ਕਾਂ ਅੱਗੇ ਕਿਹਾ, “ਭਾਈ ਕਾ ਸਟਾਈਲ ਦੇਖੋ, ਐਸੇ ਲੱਗ ਰਹਾ ਹੈ, ਯੇ ਮੇਰੇ ਟ੍ਰੇਲਰ ਲਾਂਚ ਪੇ ਆਯਾ ਹੈ ਯਾ ਮੈਂ ਇਸ ਕੇ ਟ੍ਰੇਲਰ ਲਾਂਚ ਪੇ ਆਯਾ ਹੂੰ (ਭਾਈ ਦਾ ਸਟਾਈਲ ਦੇਖੋ, ਅਜਿਹਾ ਲੱਗਦਾ ਹੈ, ਉਹ ਬੇਹੱਦ ਕੂਲ ਹੈ) । ”

ਵਿਜੇ ਨੇ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸ ਵਿੱਚ ਅੰਗਰੇਜ਼ੀ ਸ਼ਬਦ 'THE' ਲਿਖਿਆ ਹੋਇਆ ਸੀ, ਬੇਜ ਕਾਰਗੋ ਪੈਂਟਾਂ ਅਤੇ ਗ੍ਰੇ ਰੰਗ ਦੀਆਂ ਚੱਪਲਾਂ ਨਾਲ ਉਨ੍ਹਾਂ ਨੇ ਲੁੱਕ ਕੰਪਲੀਟ ਕੀਤਾ ਸੀ। ਰਣਵੀਰ ਨੇ ਵਿਜੇ ਦੇਵਰਕੋਂਡਾ ਦੀ ਤੁਲਨਾ ਜੌਨ ਅਬ੍ਰਾਹਮ ਨਾਲ ਵੀ ਕੀਤੀ, ਜਿਸ ਨੂੰ ਵੀ ਇਵੈਂਟਸ 'ਚ ਚੱਪਲਾਂ 'ਚ ਦੇਖਿਆ ਗਿਆ ਹੈ। ਦੂਜੇ ਪਾਸੇ, ਰਣਵੀਰ, ਇੱਕ ਕਾਲੇ ਰੰਗ ਦੀ ਟੀ-ਸ਼ਰਟ ਅਤੇ ਇੱਕ ਸਿਲਵਰ-ਗ੍ਰੇ ਜੈਕੇਟ ਅਤੇ ਕਾਲੇ ਬੂਟਾਂ ਦੇ ਨਾਲ ਪੇਅਰਡ ਬਲੈਕ ਟਰਾਊਜ਼ਰ ਵਿੱਚ ਨਜ਼ਰ ਆਏ।
ਇਸ ਦੇ ਨਾਲ ਹੀ ਇਸ ਈਵੈਂਟ ਦੇ ਦੌਰਾਨ ਰਣਵੀਰ ਨੇ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਦੀ ਗੱਲ ਵੀ ਕੀਤੀ ਰਣਵੀਰ ਨੇ ਕਿਹਾ ਕਿ ਸਰ ਤੁਹਾਡੇ ਸ਼ੋਅ ਦੀ ਸਾਊਥ ਵਿੱਚ ਕਿੰਨੀ ਡਿਮਾਂਡ ਹੈ , ਪਰ ਵਿਜੇ ਪੂਰੇ ਭਾਰਤ ਦੀ ਡਿਮਾਂਡ ਹੈ। ਦੱਸ ਦਈਏ ਕਿ ਰਣਵੀਰ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਕੌਫੀ ਵਿਦ ਕਰਨ ਦੇ ਦੂਜੇ ਐਪੀਸੋਡ ਦੇ ਵਿੱਚ ਪਹੁੰਚੀ ਸਾਰਾ ਅਲੀ ਖਾਨ ਨੇ ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਨੂੰ ਡੇਟ ਕਰਨ ਇੱਛਾ ਪ੍ਰਗਟਾਈ ਸੀ।

ਹੋਰ ਪੜ੍ਹੋ: ਲੰਡਨ ਤੋਂ ਛੁੱਟੀਆਂ ਮਨਾ ਕੇ ਵਾਪਿਸ ਆਉਂਦੇ ਹੀ ਸਾਰਾ ਆਲੀ ਖ਼ਾਨ ਨੇ ਸ਼ੁਰੂ ਕੀਤਾ ਹਾਰਡ ਵਰਕਆਊਟ, ਵੇਖੋ ਵੀਡੀਓ
ਫਿਲਹਾਲ ਇਸ ਈਵੈਂਟ ਦੇ ਦੌਰਾਨ ਰਣਵੀਰ ਸਿੰਘ ਨੇ ਫਿਲਮ ਲਾਈਗਰ ਦੀ ਟੀਮ ਨੇ ਕਾਫੀ ਮਸਤੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਨੰਨਿਆ ਪਾਂਡੇ ਅਤੇ ਵਿਜੇ ਨਾਲ ਡਾਂਸ ਮੂਵਸ ਵੀ ਕੀਤੇ। ਫੈਨਜ਼ ਰਣਵੀਰ ਤੇ ਵਿਜੇ ਦੇ ਇਸ ਮਸਤੀ ਭਰੇ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
View this post on Instagram