ਇਸ ਬਾਲੀਵੁੱਡ ਐਕਟਰ ਨੂੰ ਪਾਕਿਸਤਾਨ ਤੋਂ ਵਿਆਹ ਲਈ ਆਇਆ ਰਿਸ਼ਤਾ, ਐਕਟਰ ਨੇ ਦਿੱਤਾ ਇਹ ਜਵਾਬ

written by Lajwinder kaur | September 11, 2022

Darlings star Vijay Varma gets marriage proposals from Pakistan: ਜਦੋਂ ਵੀ ਕੋਈ ਅਭਿਨੇਤਾ ਮਸ਼ਹੂਰ ਹੁੰਦਾ ਹੈ ਤਾਂ ਉਸ ਦੀ ਫੈਨ ਫਾਲੋਇੰਗ ਦਿਨੋਂ-ਦਿਨ ਚੌਗੁਣੀ ਹੋ ਜਾਂਦੀ ਹੈ ਅਤੇ 'ਡਾਰਲਿੰਗਜ਼' ਦੇ ਅਦਾਕਾਰ ਨਾਲ ਵੀ ਅਜਿਹਾ ਹੀ ਹੋਇਆ, ਉਸ ਦੀ ਲਾਜਵਾਬ ਅਦਾਕਾਰੀ ਨੂੰ ਦੇਖ ਕੇ ਉਸ ਨੂੰ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਆਹ ਦੇ ਪ੍ਰਸਤਾਵ ਆ ਰਹੇ ਹਨ। ਇੰਨੇ ਸਾਰੇ ਪ੍ਰਸਤਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਦਾਕਾਰ ਵੀ ਵਿਆਹ ਦੇ ਲੱਡੂ ਖਾਣ ਬਾਰੇ ਸੋਚ ਰਹੇ ਹਨ।

ਹੋਰ ਪੜ੍ਹੋ : 'ਬ੍ਰਹਮਾਸਤਰ' 'ਚ ਰਣਬੀਰ ਕਪੂਰ ਦੀ ਮਾਂ ਬਣੀ ਹੈ ਸਾਬਕਾ ਪ੍ਰੇਮਿਕਾ ਦੀਪਿਕਾ ਪਾਦੁਕੋਣ? Part-2 'ਚ ਮਿਲੇਗਾ ਦਰਸ਼ਕਾਂ ਨੂੰ ਵੱਡਾ ਸਰਪ੍ਰਾਈਜ਼

actor vijay varma image source Instagram

ਜੀ ਹਾਂ, ਫਿਲਮ 'ਡਾਰਲਿੰਗਜ਼' 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਜੇ ਵਰਮਾ ਦੀ ਚਾਂਦੀ ਹੋ ਗਈ ਹੈ। ਅਭਿਨੇਤਾ ਨੂੰ ਦੂਰ-ਦੁਰਾਡੇ ਦੇਸ਼ਾਂ ਤੋਂ ਕੁੜੀਆਂ ਪ੍ਰਪੋਜ਼ ਕਰਦੀਆਂ ਨਜ਼ਰ ਆ ਰਹੀਆਂ ਹਨ।

ਬਾਲੀਵੁੱਡ ਅਭਿਨੇਤਾ ਵਿਜੇ ਵਰਮਾ ਇਨ੍ਹੀਂ ਦਿਨੀਂ ਫਿਲਮ 'ਡਾਰਲਿੰਗਸ' ਕਾਰਨ ਲਾਈਮਲਾਈਟ 'ਚ ਹਨ। ਹੁਣ ਸਥਿਤੀ ਇਹ ਬਣ ਗਈ ਹੈ ਕਿ ਵਿਦੇਸ਼ਾਂ ਦੀਆਂ ਕੁੜੀਆਂ ਉਸ ਨੂੰ ਵਿਆਹ ਦੇ ਪ੍ਰਸਤਾਵ ਭੇਜ ਰਹੀਆਂ ਹਨ। ਵਿਜੇ ਵਰਮਾ ਹਾਲ ਹੀ 'ਚ 'ਮਿਰਜ਼ਾਪੁਰ 3' ਦੀ ਸ਼ੂਟਿੰਗ ਲਈ ਲਖਨਊ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਤੇ ਉਸ ਨੂੰ ਲਗਾਤਾਰ ਵਿਆਹ ਦੇ ਪ੍ਰਸਤਾਵ ਆ ਰਹੇ ਸਨ।

inside image of vijay varma image source Instagram

ਵਿਜੇ ਵਰਮਾ ਵਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਵਿਆਹ ਦੇ ਪ੍ਰਸਤਾਵਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਇਕ ਮਹਿਲਾ ਪ੍ਰਸ਼ੰਸਕ ਨੇ ਲਿਖਿਆ, 'ਕਿਰਪਾ ਕਰਕੇ ਪਾਕਿਸਤਾਨ ਆਓ ਅਤੇ ਮੇਰੇ ਮਾਤਾ-ਪਿਤਾ ਨਾਲ ਵੀ ਵਿਆਹ ਬਾਰੇ ਗੱਲ ਕਰੋ'। ਇਸ ਦੇ ਜਵਾਬ 'ਚ ਵਿਜੇ ਨੇ ਟਿੱਪਣੀ ਕਰਦੇ ਹੋਏ ਲਿਖਿਆ, 'ਲਖਨਊ ਸ਼ਡਿਊਲ ਖਤਮ ਹੁੰਦੇ ਹੀ ਮੈਂ ਪਾਕਿਸਤਾਨ ਆਉਣ ਦਾ ਪਲਾਨ ਬਣਾ ਲੈਂਦਾ ਹਾਂ...ਮਿਰਜ਼ਾਪੁਰ ਦੀ ਸ਼ੂਟਿੰਗ ਜਾਰੀ ਰਹੇਗੀ'।

inside image of vijay varma pic image source Instagram

ਇੰਨਾ ਹੀ ਨਹੀਂ ਪਾਕਿਸਤਾਨ ਤੋਂ ਇਲਾਵਾ ਇੱਕ ਹੋਰ ਵਿਦੇਸ਼ੀ ਮੁਟਿਆਰ  ਨੇ ਵੀ ਲਿਖਿਆ, 'ਕਿਰਪਾ ਕਰਕੇ ਫਰਾਂਸ ਆਓ, ਮੇਰੀ ਮਾਂ ਤੁਹਾਡਾ ਇੰਤਜ਼ਾਰ ਕਰ ਰਹੀ ਹੈ'। ਇਸ 'ਤੇ ਵੀ ਅਦਾਕਾਰ ਨੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਲਿਖਿਆ, 'ਮੈਂ ਖੁਦ ਆਪਣੇ ਮਾਪਿਆਂ ਨੂੰ ਬਹੁਤ ਘੱਟ ਮਿਲਦਾ ਹਾਂ'। ਇਨ੍ਹਾਂ ਪ੍ਰਸਤਾਵਾਂ ਵਿਚਕਾਰ ਪੁਰਸ਼ ਪ੍ਰਸ਼ੰਸਕ ਵੀ ਮਸਤੀ ਕਰਦੇ ਨਜ਼ਰ ਆਏ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਕੀ ਹੋ ਰਿਹਾ ਹੈ ਵਿਜੇ, ਇਨ੍ਹਾਂ ਕੁੜੀਆਂ ਨੂੰ ਸਮਝਾਓ ਕਿ ਤੁਸੀਂ ਐਕਟਰ ਹੋ, ਸ਼ਾਂਦੀ ਡਾਟਕਾਮ ਨਹੀਂ।'

You may also like