ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ ਇਹ ਤਸਵੀਰ, ਫੌਜੀ ਜਵਾਨ ਛੁੱਟੀ ਲੈ ਕੇ ਸਿੱਧਾ ਪਹੁੰਚਿਆ ਦਿੱਲੀ ਕਿਸਾਨ ਅੰਦੋਲਨ ‘ਚ, ਪਿਤਾ ਨੂੰ ਦੇਖ ਹੋਇਆ ਭਾਵੁਕ, ਬਾਕਸਰ ਵਿਜੇਂਦਰ ਸਿੰਘ ਨੇ ਵੀ ਭਾਵੁਕ ਹੋ ਕੇ ਪਾਈ ਪੋਸਟ

written by Lajwinder kaur | February 07, 2021

ਦੇਸ਼ ਦਾ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਜੋ ਕਿ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ।

farmer protest at delhi

ਹੋਰ ਪੜ੍ਹੋ : ਦੇਖੋ ਵੀਡੀਓ : ਬੱਚੇ-ਬੱਚੇ ਲਾ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ, ਦੇਖੋ ਕਿਵੇਂ ਕੰਵਰ ਗਰੇਵਲ ਬੱਚਿਆਂ ਨੂੰ ਜੋੜ ਰਹੇ ਨੇ ਕਿਸਾਨੀ ਅੰਦੋਲਨ ਦੇ ਨਾਲ

ਜਿਸ ਕਰਕੇ ਬਾਕਸਰ ਵਿਜੇਂਦਰ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਜੈ ਜਵਾਨ ਜੈ ਕਿਸਾਨ’ । ਤਸਵੀਰ ‘ਚ ਫੌਜੀ ਜਵਾਨ ਨਜ਼ਰ ਆ ਰਹੇ ਨੇ । ਜੋ ਕਿ ਛੁੱਟੀ ਲੈ ਕੇ ਸਿੱਧਾ ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਿਲ ਹੋਏ । ਜਿੱਥੇ ਉਸਦੇ ਪਿਤਾ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨੀ ਅੰਦੋਲਨ ‘ਚ ਆਪਣੀ ਸੇਵਾਵਾਂ ਨਿਭਾ ਰਹੇ ਨੇ । ਆਪਣੇ ਪਿਤਾ ਨੂੰ ਦੇਖ ਕੇ ਫੌਜੀ ਜਵਾਨ ਦੀਆਂ ਅੱਖਾਂ ਨਮ ਹੋ ਗਈਆਂ । ਇਹ ਤਸਵੀਰ ਹਰ ਇੱਕ ਨੂੰ ਭਾਵੁਕ ਕਰ ਰਹੀ ਹੈ ।

inside image of vijynder post emotional post for farmer

ਕਿਸਾਨੀ ਅੰਦੋਲਨ ਦੀ ਗੂੰਜ ਹੁਣ ਵਿਦੇਸ਼ ਤੱਕ ਪਹੁੰਚ ਗਈ ਹੈ । ਪਰ ਹੰਕਾਰੀ ਹੋਈ ਸਰਕਾਰ ਆਪਣੇ ਹੰਕਾਰਪੁਣੇ ਦਾ ਪ੍ਰਦਸ਼ਨ ਕਰ ਰਹੀ ਹੈ । ਦੱਸ ਦਈਏ ਵਿਦੇਸ਼ ਦੇ ਨਾਮੀ ਸਿਤਾਰਿਆਂ ਨੇ ਵੀ ਕਿਸਾਨਾਂ ਦੇ ਹੱਕਾਂ ‘ਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ ।

farmer protest in india

 

0 Comments
0

You may also like