ਤਸਵੀਰ ‘ਚ ਕੇਕ ਕੱਟਦਾ ਨਜ਼ਰ ਆ ਰਹੇ ਇਸ ਨੰਨ੍ਹੇ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ ? ਅੱਜ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਗਾਇਕ, ਦੱਸੋ ਨਾਂਅ

written by Lajwinder kaur | May 25, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਜਾਂ ਫਿਰ ਤਸਵੀਰ ਵਾਇਰਲ ਹੁੰਦੀ ਰਹਿੰਦੀ ਹੈ। ਕਲਾਕਾਰਾਂ ਦੇ ਬਚਪਨ ਦੀਆਂ ਤਸਵੀਰਾਂ ਤਾਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੁੰਦੀਆਂ ਨੇ। ਅਜਿਹੀ ਇੱਕ ਪੁਰਾਣੀ ਤਸਵੀਰ ਪੰਜਾਬੀ ਗਾਇਕ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ । ਜ਼ਰਾ ਦੇਖ ਕੇ ਤਾਂ ਦੱਸੋ ਇਹ ਕਿਹੜਾ ਗਾਇਕ ਹੈ !

Karan Aujla Image Source: Instagram
ਹੋਰ ਪੜ੍ਹੋ : Happy Brother’s Day ਦੇ ਖ਼ਾਸ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਆਨ ਤੇ ਬੇਟੀ ਸਮੀਸ਼ਾ ਦਾ ਕਿਊਟ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਭੈਣ-ਭਰਾ ਦਾ ਇਹ ਵੀਡੀਓ
karan aujla chilhood image ਜੀ ਹਾਂ ਇਹ ਹੋਰ ਕੋਈ ਨਹੀਂ ਪੰਜਾਬੀ ਮਿਊਜ਼ਿਕ ਜਗਤ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਨਾਮੀ ਗੀਤਕਾਰ ਤੇ ਗਾਇਕ ਕਰਨ ਔਜਲਾ ਨੇ। ਜੀ ਹਾਂ ਤਸਵੀਰ ‘ਚ ਕੇਕ ਕੱਟਦਾ ਹੋਇਆ ਨੰਨ੍ਹਾ ਜਵਾਕ ਕਰਨ ਔਜਲਾ ਹੈ। ਤਸਵੀਰ ‘ਚ ਨੰਨ੍ਹਾ ਕਰਨ ਔਜਲਾ ਆਪਣੀ ਭੈਣਾਂ ਦੇ ਨਾਲ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੇ ਇਹ ਬਚਪਨ ਦੀ ਤਸਵੀਰ ਉਨ੍ਹਾਂ ਦੇ karanaujla_world1 ਨਾਂਅ ਦੇ ਫੈਨ ਪੇਜ਼ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਫੈਨਜ਼ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ।
Karan Aujla Image Source: Instagram
ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਜੱਸੀ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਤੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਨੇ।
Karan Aujla Got Emotional On His Late Father's 14th Death Anniversary Image Source: Instagram

0 Comments
0

You may also like