ਸਲਮਾਨ ਖ਼ਾਨ ਹੱਥ ‘ਚ ਗਲਾਸ ਲੈ ਕੇ ਪਾਰਟੀ ‘ਚ ਹੋਇਆ ਦਾਖਲ, ਕੈਮਰੇ ਨੂੰ ਦੇਖਕੇ ਆਪਣੀ ਜੇਬ ‘ਚ ਛੁਪਾਇਆ ਗਲਾਸ, ਵੀਡੀਓ ਹੋਇਆ ਵਾਇਰਲ

written by Lajwinder kaur | September 05, 2022

Salman Khan's video Viral 'hiding' half-filled glass in his pocket: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਜਿਨ੍ਹਾਂ ਦਾ ਹਾਲ ਹੀ ‘ਚ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਟੀਜ਼ਰ ਕਰਕੇ ਖੂਬ ਵਾਹ ਵਾਹੀ ਖੱਟ ਰਹੇ ਹਨ। ਪਰ ਸਲਮਾਨ ਖ਼ਾਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਐਕਟਰ ਅਜਿਹੇ ਅੰਦਾਜ਼ 'ਚ ਨਜ਼ਰ ਆਏ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

ਹਾਲਾਂਕਿ ਸਲਮਾਨ ਫਿਲਮਾਂ 'ਚ ਆਪਣੇ ਵੱਖਰੇ ਅੰਦਾਜ਼ ਨਾਲ ਸਾਰਿਆਂ ਨੂੰ ਹੈਰਾਨ ਕਰਦੇ ਰਹਿੰਦੇ ਹਨ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਦੀ ਐਂਟਰੀ ਨੇ ਲੋਕਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ। ਸਲਮਾਨ ਖ਼ਾਨ ਹਾਲ ਹੀ 'ਚ ਇੱਕ ਪਾਰਟੀ 'ਚ ਪਹੁੰਚੇ ਅਤੇ ਉਹ ਵੀ ਗਲਾਸ ਲੈ ਕੇ।

Kisi Ka Bhai Kisi Ki Jaan teaser out now image source Instagram

ਹੋਰ ਪੜ੍ਹੋ : ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ

image salman khan image source Instagram

ਸਲਮਾਨ ਦੀ ਖਬਰ ਮਿਲਦੇ ਹੀ ਪਪਰਾਜ਼ੀ ਦੇ ਕੈਮਰੇ ਐਕਟਰ ਵੱਲ ਹੋ ਗਏ। ਜਿਵੇਂ ਹੀ ਸਲਮਾਨ ਨੇ ਪਪਰਾਜ਼ੀ ਨੂੰ ਦੇਖਿਆ, ਉਹ ਤੁਰੰਤ ਆਪਣੇ ਗਲਾਸ ਨੂੰ ਛੁਪਾਉਣ ਲੱਗੇ। ਪਹਿਲਾਂ ਆਪਣੇ ਹੱਥ ਨਾਲ ਅਤੇ ਫਿਰ ਜੇਬ ਵਿੱਚ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਉਸਨੇ ਗਲਾਸ ਆਪਣੀ ਜੇਬ ਵਿੱਚ ਰੱਖਿਆ। ਸਲਮਾਨ ਦੀ ਇਸ ਹਰਕਤ ਨੂੰ ਦੇਖ ਕੇ ਹਰ ਕੋਈ ਉਲਝਣ 'ਚ ਹੈ ਅਤੇ ਇਹ ਸਮਝ ਨਹੀਂ ਪਾ ਰਿਹਾ ਹੈ ਕਿ ਅਦਾਕਾਰ ਨੇ ਅਜਿਹਾ ਕਿਉਂ ਕੀਤਾ?

inside image of salman khan viral video image source Instagram

ਸਲਮਾਨ ਖਾਨ ਹਾਲ ਹੀ 'ਚ ਨਿਰਮਾਤਾ ਮੁਰਾਦ ਖੇਤਾਨੀ ਦੀ ਜਨਮਦਿਨ ਪਾਰਟੀ 'ਚ ਪਹੁੰਚੇ। ਮੁੱਖ ਗੇਟ 'ਤੇ ਪਹੁੰਚਦੇ ਹੀ ਸਲਮਾਨ ਕਾਰ ਤੋਂ ਹੇਠਾਂ ਉਤਰੇ ਤਾਂ ਉਨ੍ਹਾਂ ਦੇ ਹੱਥ 'ਚ ਕੱਚ ਵਾਲਾ ਗਲਾਸ ਨਜ਼ਰ ਆਇਆ। ਗਲਾਸ ਵਿੱਚ ਪਾਣੀ ਵਰਗੀ ਕੋਈ ਚੀਜ਼ ਸੀ। ਹੁਣ ਇਹ ਕੀ ਸੀ, ਇਹ ਤਾਂ ਪਤਾ ਨਹੀਂ ਪਰ ਸਲਮਾਨ ਨੂੰ ਕਿਸ ਹਾਲਤ 'ਚ ਦੇਖਿਆ ਗਿਆ। ਉਸ ਨੂੰ ਦੇਖ ਕੇ ਯੂਜ਼ਰਸ ਦਾ ਕਹਿਣਾ ਹੈ ਕਿ ਐਕਟਰ ਦੇ ਗਲਾਸ 'ਚ ਡਰਿੰਕ ਸੀ। ਇਸ ਤਰ੍ਹਾਂ ਯੂਜ਼ਰ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।

 

You may also like