ਸਪਨਾ ਚੌਧਰੀ ਆਪਣੇ ਪਤੀ ਵੀਰ ਸਾਹੂ ਦੇ ਨਾਲ ਮਿਲਕੇ ਗਊਆਂ ਦੀ ਸੇਵਾ ਕਰਦੀ ਆਈ ਨਜ਼ਰ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
ਸਪਨਾ ਚੌਧਰੀ ਆਪਣੇ ਪਤੀ ਵੀਰ ਸਾਹੂ ਦੇ ਨਾਲ ਮਿਲਕੇ ਗਊਆਂ ਦੀ ਸੇਵਾ ਕਰਦੀ ਆਈ ਨਜ਼ਰ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
Sapna Chaudhary Viral Video: ਹਰਿਆਣਵੀ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਡਾਂਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਫਿਲਹਾਲ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਪਤੀ ਵੀਰ ਸਾਹੂ ਨਾਲ ਗਊਆਂ ਦੀਆਂ ਸੇਵਾ ਕਰਦੀ ਹੋਈ ਨਜ਼ਰ ਆਈ।
ਸਪਨਾ ਦੇ ਇਸ ਵੱਖਰੇ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਇੱਕ ਖ਼ਾਸ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਮਾਸੂਮ ਜਾਨਵਰਾਂ ਦੀ ਸੇਵਾ ਕਰਨ ਦੇ ਨਾਲ-ਨਾਲ ਪ੍ਰਸ਼ੰਸਕਾਂ ਅਤੇ ਦੇਸ਼ ਦੀ ਸਰਕਾਰ ਨੂੰ ਗਊ ਰੱਖਿਆ ਲਈ ਬੇਨਤੀ ਕਰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਨੇ ਪਤਨੀ ਧਨਾਸ਼੍ਰੀ ਵਰਮਾ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਜਨਮਦਿਨ ਦੀਆਂ ਮੁਬਾਰਕਾਂ, ਦੇਖੋ ਵੀਡੀਓ
image source: instagram
ਇਸ ਵੀਡੀਓ ਦੇ ਕੈਪਸ਼ਨ ਰਾਹੀਂ ਉਨ੍ਹਾਂ ਨੇ ਗਾਂ ਨੂੰ ਹੋਣ ਵਾਲੀ ਚਮੜੀ ਦੀ ਬੀਮਾਰੀ ਬਾਰੇ ਦੱਸਿਆ, ਨਾਲ ਹੀ ਪ੍ਰਸ਼ੰਸਕਾਂ ਨੂੰ ਲੋੜਵੰਦ ਗਾਵਾਂ ਦੀ ਮਦਦ ਕਰਨ ਦੀ ਗੱਲ ਵੀ ਆਖੀ। ਸਪਨਾ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਵੀਰ ਸਾਹੂ ਵੀ ਗਊ ਸੇਵਾ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ।
image source: instagram
ਸਪਨਾ ਚੌਧਰੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ-ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਦਾਕਾਰਾ ਦੀ ਫੈਨ ਫਾਲੋਇੰਗ ਵੀ ਜ਼ਬਰਦਸਤ ਹੈ। ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਰਿਐਲਿਟੀ ਸ਼ੋਅ ਬਿੱਗ ਬੌਸ ‘ਚ ਪ੍ਰਤੀਯੋਗੀ ਦੇ ਰੂਪ ‘ਚ ਆਉਣ ਤੋਂ ਬਾਅਦ ਕਾਫੀ ਮਸ਼ਹੂਰ ਹੋ ਗਈ ਸੀ। ਸਪਨਾ ਦਾ ਵਿਆਹ ਵੀਰ ਸਾਹੂ ਨਾਲ ਹੋਇਆ ਹੈ, ਜਿਸ ਤੋਂ ਉਸ ਦਾ ਇੱਕ ਪੁੱਤਰ ਵੀ ਹੈ। ਸਪਨਾ ਚੌਧਰੀ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।
Image Source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
