
Tunisha Sharma's last video: ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਅਦਾਕਾਰਾ ਦੇ ਅਖੀਰਲੇ ਪਲਾਂ ਦਾ ਹੈ। ਇਹ ਵੀਡੀਓ ਹਸਪਤਾਲ ਦੇ ਬਾਹਰ ਦਾ ਹੈ ਜਿੱਥੇ ਤੁਨੀਸ਼ਾ ਨੂੰ ਸੈੱਟ ਤੋਂ ਲਿਆਂਦਾ ਗਿਆ ਸੀ। ਹਸਪਤਾਲ ਦੇ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਦੌਰਾਨ ਤੁਸੀਂ ਦੇਖੋਗੇ ਕਿ ਕਿਵੇਂ ਸ਼ੀਜ਼ਾਨ ਖ਼ਾਨ ਕਾਰ ਤੋਂ ਹੇਠਾਂ ਉਤਰਦਾ ਹੈ ਅਤੇ ਉਸ ਦੇ ਨਾਲ ਇੱਕ ਆਦਮੀ ਅਤੇ ਇੱਕ ਔਰਤ ਵੀ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਤੁਨੀਸ਼ਾ ਨੂੰ ਗੋਦੀ ਵਿੱਚ ਚੁੱਕ ਕੇ ਹਸਪਤਾਲ ਦੇ ਅੰਦਰ ਵੱਲ ਭੱਜਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੀਜ਼ਾਨ ਅਤੇ ਤੁਨੀਸ਼ਾ ਦੋਵੇਂ ਆਪਣੇ ਸ਼ੋਅ ਵਾਲੇ ਆਊਟਫਿਟਸ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰੇ ਬਹੁਤ ਪਰੇਸ਼ਾਨ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : ਟੀਨਾ ਥਡਾਨੀ ਦੇ ਆਉਣ ਤੋਂ ਬਾਅਦ ਬਦਲ ਗਈ ਹਨੀ ਸਿੰਘ ਦੀ ਜ਼ਿੰਦਗੀ, ਗਾਇਕ ਨੇ ਕਿਹਾ-‘ਇਹ ਮੇਰਾ ਤੀਜਾ ਪੁਨਰ ਜਨਮ ਹੈ’

ਬੀਤੇ ਦਿਨੀਂ ਯਾਨੀਕਿ 27 ਦਸਬੰਰ ਨੂੰ ਲਗਪਗ 4 ਵਜੇ ਅਦਾਕਾਰਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅਭਿਨੇਤਰੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਕਈ ਟੀਵੀ ਕਲਾਕਾਰ ਪਹੁੰਚੇ ਅਤੇ ਇਸ ਦੌਰਾਨ ਸ਼ੀਜ਼ਾਨ ਖ਼ਾਨ ਦੀ ਮਾਂ ਅਤੇ ਭੈਣ ਵੀ ਅਦਾਕਾਰਾ ਨੂੰ ਅੰਤਿਮ ਵਿਦਾਈ ਦੇਣ ਆਈਆਂ ਸਨ। ਸੁਜ਼ੈਨ ਦੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਸੀ। ਦੱਸ ਦੇਈਏ ਕਿ ਸ਼ੀਜ਼ਾਨ ਨੂੰ ਤੁਨੀਸ਼ਾ ਦੇ ਖੁਦਕੁਸ਼ੀ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।

ਦੱਸ ਦੇਈਏ ਕਿ ਤੁਨੀਸ਼ਾ ਅਤੇ ਸ਼ੀਜ਼ਾਨ ਦੋਵੇਂ ਸ਼ੋਅ ਅਲੀਬਾਬਾ ਦਾਸਤਾਨ-ਏ-ਕਾਬੁਲ ਵਿੱਚ ਇਕੱਠੇ ਕੰਮ ਕਰ ਰਹੇ ਸਨ। ਇਸ ਦੌਰਾਨ ਦੋਹਾਂ ਵਿਚਾਲੇ ਨੇੜਤਾ ਵਧ ਗਈ ਅਤੇ ਦੋਵੇਂ ਰਿਲੇਸ਼ਨਸ਼ਿਪ 'ਚ ਆ ਗਏ ਪਰ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਬ੍ਰੇਕਅੱਪ ਕਾਰਨ ਤੁਨੀਸ਼ਾ ਕਾਫੀ ਪਰੇਸ਼ਾਨ ਸੀ।