Viral Video: ਪ੍ਰੈੱਸ ਕਾਨਫਰੰਸ ਦੌਰਾਨ ਸਵਾਲ ਪੁੱਛੇ ਜਾਣ 'ਤੇ ਅਚਾਨਕ ਗੁੱਸੇ 'ਚ ਚੀਕ ਪਏ ਸੰਨੀ ਦਿਓਲ!

written by Lajwinder kaur | September 22, 2022

Sunny Deol Viral Video : ਬਾਲੀਵੁੱਡ ਦੇ ਸੁਪਰ ਸਟਾਰ ਸੰਨੀ ਦਿਓਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਸੰਨੀ ਵੱਡੇ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਫ਼ਿਲਮ ‘ਚੁੱਪ’ ਰਿਲੀਜ਼ ਲਈ ਤਿਆਰ ਹੈ। ਜਿਸ 'ਚ ਸੰਨੀ ਤੋਂ ਇਲਾਵਾ ਦੁਲਕਰ ਸਲਮਾਨ, ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਨਜ਼ਰ ਆਉਣ ਵਾਲੇ ਹਨ। ਪਰ ਸੋਸ਼ਲ ਮੀਡੀਆ ਉੱਤੇ ਸੰਨੀ ਦਿਓਲ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਜਦੋਂ ਆਰਾਧਿਆ ਬੱਚਨ ਹੋ ਜਾਂਦੀ ਹੈ ਆਪਣੇ ਦਾਦੇ ਤੋਂ ਨਾਰਾਜ਼, ਤਾਂ ਜਾਣੋ ਕਿਵੇਂ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੂਰ ਕਰਦੇ ਨੇ ਪੋਤੀ ਦੀ ਨਾਰਾਜ਼ਗੀ

image source instagram

ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਲਈ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਪਰ ਇੱਕ ਪ੍ਰੈੱਸ ਕਾਨਫਰੰਸ 'ਚ ਸੰਨੀ ਦਿਓਲ ਨੇ ਅਜਿਹਾ ਕੁਝ ਕੀਤਾ ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ ਅਤੇ ਉੱਥੇ ਮੌਜੂਦ ਸਾਰਿਆਂ ਨੂੰ ਕੁਝ ਸਕਿੰਟਾਂ ਲਈ ਡਰ ਗਏ ਸਨ।

sunny deol chup image source instagram

ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖ ਸਕਦੇ ਹੋ ‘ਚੁੱਪ’ ਫ਼ਿਲਮ ਦੇ ਕਲਾਕਾਰਾਂ ਨਾਲ ਪ੍ਰੈਸ ਕਾਨਫਰੰਸ ਚੱਲ ਰਹੀ ਹੈ। ਮੀਡੀਆ ਪੱਤਰਕਾਰ ਆਪੋ-ਆਪਣੇ ਸਵਾਲ ਪੁੱਛ ਰਹੇ ਹਨ ਕਿ ਅਚਾਨਕ ਹੱਥ ਵਿਚ ਮਾਈਕ ਫੜ ਕੇ ਬੈਠੇ ਸੰਨੀ ਦਿਓਲ ਗੁੱਸੇ ਨਾਲ ਚੀਕ ਪਏ ਅਤੇ ਰੋਬਦਾਰ ਆਵਾਜ਼ ‘ਚ ਬੋਲੇ ਚੁੱਪ ਜਿਸ ਨੂੰ ਸੁਣ ਕੇ ਉੱਥੇ ਬੈਠੇ ਸਾਰੇ ਹੀ ਲੋਕ ਡਰ ਗਏ ਪਰ ਜਦੋਂ ਖੁਦ ਸੰਨੀ ਦਿਓਲ ਹੱਸਣ ਲੱਗ ਪਿਆ ਅਤੇ ਸਭ ਸਮਝ ਗਏ ਕਿ ਇਹ ਉਸ ਦੀ ਫਿਲਮ ਨੂੰ ਪ੍ਰਮੋਟ ਕਰਨ ਦਾ ਤਰੀਕਾ ਹੈ।

bollywood actor sunny deol image source instagram

ਸੰਨੀ ਦਿਓਲ ਲੰਬੇ ਸਮੇਂ ਬਾਅਦ ਪਰਦੇ 'ਤੇ ਐਂਟਰੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ 2019 ਵਿੱਚ ਉਸਦਾ ‘Mohalla Assi’ ਰਿਲੀਜ਼ ਹੋਇਆ ਸੀ। ਜੋ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਸੀ ਦਿਖਾ ਪਾਈ ਪਰ ਇਸ ਫ਼ਿਲਮ 'ਚ ਸੰਨੀ ਦੀ ਐਕਟਿੰਗ ਦੀ ਖੂਬ ਚਰਚਾ ਹੋਈ ਸੀ। 2019 ਵਿੱਚ, ਉਨ੍ਹਾਂ ਨੇ ਫ਼ਿਲਮ ਪਲ-ਪਲ ਦਿਲ ਕੇ ਪਾਸ ਦਾ ਨਿਰਦੇਸ਼ਨ ਕੀਤਾ, ਇਸ ਫ਼ਿਲਮ ਦੇ ਨਾਲ ਉਨ੍ਹਾਂ ਦੇ ਪੁੱਤਰ ਕਰਨ ਦਿਓਲ ਨੇ ਬਾਲੀਵੁੱਡ ਚ ਡੈਬਿਊ ਕੀਤਾ ਸੀ।

 

View this post on Instagram

 

A post shared by Elite (@eliteshowbiz)

You may also like