ਰਾਹਤ ਫਤਿਹ ਅਲੀ ਖਾਨ ਨੇ ਬੋਤਲ ਲਈ ਕੁੱਟਿਆ ਆਪਣਾ ਸ਼ਾਗਿਰਦ, ਵੀਡੀਓ ਹੋਈ ਵਾਇਰਲ
Rahat Fateh Ali Khan Viral Video: ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ (Rahat Fateh Ali Khan) ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਗਾਇਕ ਵਿਵਾਦਾਂ 'ਚ ਆ ਗਏ ਸਨ। ਹੁਣ ਆਪਣੀ ਸਫਾਈ ਦਿੰਦੇ ਹੋਏ ਉਨ੍ਹਾਂ ਨੇ ਇਸ ਨੂੰ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ।ਇਸ ਵੀਡੀਓ'ਚ ਰਾਹਤ ਫਤਿਹ ਅਲੀ ਖਾਨ ਨੂੰ ਉਸ ਵਿਅਕਤੀ 'ਤੇ ਹਮਲਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ, ਜਿਸ ਦੀ ਪਛਾਣ ਰਾਹਤ ਫਤਿਹ ਅਲੀ ਖਾਨ ਨੇ ਬਾਅਦ 'ਚ ਅਪਣੇ ਚੇਲੇ ਨਾਵੇਦ ਹਸਨੈਨ ਵਜੋਂ ਕੀਤੀ।
Trigger warning ⚠️ Video of Rahat fateh ali khan comes out where he is beating his househelp for a mere bottle while they are seen begging for help! Clearly, he is drunk! He has completely lost it. ???????? pic.twitter.com/SIH8nmkakM
— Dia AZ (@drdia_a) January 27, 2024
ਇਸ ਵਾਇਰਲ ਵੀਡੀਓ (Viral Video) 'ਚ ਰਾਹਤ ਫਤਿਹ ਅਲੀ ਖਾਨ ਇੱਹ ਪੁੱਛਦੇ ਹੋਏ ਨਜ਼ਰ ਆ ਰਹੇ ਹਨ ਕਿ 'ਮੇਰੀ ਬੋਤਲ ਕਿੱਥੇ ਹੈ।' ਇੱਕ ਮਿੰਟ ਤੋਂ ਵੱਧ ਸਮੇਂ ਦੀ ਵੀਡੀਓ ਕਲਿੱਪ ਵਾਇਰਲ ਹੋਣ ਦੇ ਕੁੱਝ ਘੰਟਿਆਂ ਬਾਅਦ ਰਾਹਤ ਫਤਿਹ ਅਲੀ ਖਾਨ ਦਾ ਨਾਮ ਸੋਸ਼ਲ ਮੀਡੀਆ ਮੰਚ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਗਾਇਕ ਦੀ ਉਸ ਦੇ ਦੁਰਵਿਵਹਾਰ ਲਈ ਆਲੋਚਨਾ ਕੀਤੀ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਰੀਕਾਰਡ ਕੀਤਾ ਗਿਆ ਸੀ।'ਮਨ ਕੀ ਲਗਨ' ਅਤੇ 'ਜੀਆ ਧੜਕ' ਵਰਗੇ ਹਿੰਦੀ ਫਿਲਮੀ ਗੀਤਾਂ ਲਈ ਜਾਣੇ ਜਾਂਦੇ ਗਾਇਕ ਨੇ ਬਾਅਦ 'ਚ ਇੰਸਟਾਗ੍ਰਾਮ 'ਤੇ ਸਪਸ਼ਟੀਕਰਨ ਦੇ ਤੌਰ 'ਤੇ ਕਈ ਵੀਡੀਓ ਸਾਂਝੀ ਕੀਤੀ। 49 ਸਾਲ ਦੇ ਰਾਹਤ ਫਤਿਹ ਅਲੀ ਖਾਨ ਨੇ ਵਾਇਰਲ ਵੀਡੀਓ ਨੂੰ ਇੱਕ ਉਸਤਾਦ ਅਤੇ ਸ਼ਾਗਿਰਦ ਵਿਚਾਲੇ ਅੰਦਰੂਨੀ ਮਾਮਲਾ ਦਸਿਆ। ਰਾਹਤ ਫਤਿਹ ਅਲੀ ਖਾਨ ਨੇ ਵੀਡੀਓ 'ਚ ਕਿਹਾ, ''ਤੁਸੀਂ ਇਨ੍ਹਾਂ ਵੀਡੀਉਜ਼ 'ਚ ਜੋ ਕੁੱਝ ਵੀ ਵੇਖਿਆ ਹੈ, ਉਹ ਇੱਕ ਗਾਇਕ ਅਤੇ ਸ਼ਾਗਿਰਦ ਦਾ ਆਪਸੀ ਮਾਮਲਾ ਹੈ। ਜਦੋਂ ਕੋਈ ਚੇਲਾ ਚੰਗਾ ਕੰਮ ਕਰਦਾ ਹੈ ਤਾਂ ਅਸੀਂ ਉਸ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਅਤੇ ਜਦੋਂ ਉਹ ਕੋਈ ਗ਼ਲਤੀ ਕਰਦਾ ਹੈ ਤਾਂ ਅਸੀਂ ਉਸ ਨੂੰ ਸਜ਼ਾ ਦਿੰਦੇ ਹਾਂ। ਨਾਲ ਹੀ ... ਮੈਂ ਉਸ ਸਮੇਂ ਉਸ ਤੋਂ ਮੁਆਫੀ ਮੰਗੀ ਸੀ...।''
ਇੱਕ ਹੋਰ ਵੀਡੀਓ ਵਿੱਚ ਰਾਹਤ ਫਤਿਹ ਅਲੀ ਖਾਨ ਨੇ ਦੋਸ਼ ਲਾਇਆ ਕਿ ਵੀਡੀਓ ਰੀਕਾਰਡ ਕਰਨ ਵਾਲਾ ਵਿਅਕਤੀ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ''ਇਹ ਮੈਨੂੰ ਬਦਨਾਮ ਕਰਨ ਅਤੇ ਮੈਨੂੰ ਜ਼ਾਲਮ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹਨ ਪਰ ਮੈਂ ਉਨ੍ਹਾਂ ਨੂੰ ਪਹਿਲਾਂ ਅਪਣੇ ਆਪ ਨੂੰ ਵੇਖਣ ਲਈ ਕਹਿੰਦਾ ਹਾਂ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਰਾਹਤ ਫਤਿਹ ਅਲੀ ਖਾਨ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਝਗੜਾ ਸ਼ਰਾਬ ਦੀ ਗੁੰਮ ਹੋਈ ਬੋਤਲ ਨਾਲ ਸਬੰਧਤ ਸੀ।
-