Trending:
ਮਸ਼ਹੂਰ ਗਾਇਕ ਰਾਹਤ ਫ਼ਤਿਹ ਅਲੀ ਖ਼ਾਨ ਨੂੰ ਨਸ਼ੇ 'ਚ ਦੇਖ ਲੋਕ ਹੋਏ ਹੈਰਾਨ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ
Rahat Fateh Ali Khan Video: ਮਸ਼ਹੂਰ ਪਾਕਿਸਤਾਨੀ ਸੰਗੀਤਕਾਰ ਰਾਹਤ ਫ਼ਤਿਹ ਅਲੀ ਖ਼ਾਨ ਦੀ ਵੀ ਭਾਰਤ ਵਿੱਚ ਚੰਗੀ ਫੈਨ ਫਾਲੋਇੰਗ ਹੈ। ਉਹ ਆਮ ਤੌਰ 'ਤੇ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ ਪਰ ਹਾਲ ਹੀ 'ਚ ਇੱਕ ਵੀਡੀਓ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਰਾਹਤ 'ਤੇ ਨਸ਼ਾ 'ਚ ਵਾਲੇ ਇਲਜ਼ਾਮ ਲਗਾ ਰਹੇ ਨੇ। ਇਸ ਵੀਡੀਓ 'ਚ ਗਾਇਕ ਕੁਝ ਲੋਕਾਂ ਨਾਲ ਦਿਖਾਈ ਦੇ ਰਹੇ ਨੇ ਅਤੇ ਕੈਮਰੇ ਦੇ ਸਾਹਮਣੇ ਕਿਸੇ ਨੂੰ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹੋ ਰਹੇ ਹਨ।
ਹੋਰ ਪੜ੍ਹੋ : ਜਦੋਂ ਵਿਆਹ ‘ਚ ਨਹੀਂ ਪਹੁੰਚੇ ਦੋਸਤ ਤਾਂ ਨਾਰਾਜ਼ ਹੋਈ ਲਾੜੀ ਨੇ ਹੈਰਾਨ ਕਰ ਦੇਣ ਵਾਲਾ ਚੁੱਕਿਆ ਕਦਮ, ਜਾਣੋ ਪੂਰਾ ਮਾਮਲਾ
image source Instagram
ਉਨ੍ਹਾਂ ਦੀ ਵਾਇਰਲ ਵੀਡੀਓ ਕਾਰਨ ਉਨ੍ਹਾਂ ਨੂੰ ਪ੍ਰਸ਼ੰਸਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ 'ਚ ਉਹ ਨਸ਼ੇ ‘ਚ ਦਿਖਾਈ ਦੇ ਰਹੇ ਹਨ। ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਟਵਿੱਟਰ 'ਤੇ ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
image source Instagram
ਦਰਅਸਲ ਰਾਹਤ ਫਤਿਹ ਅਲੀ ਖਾਨ ਨੇ 16 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਚਾਚੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਪੋਸਟ ਦੇ 24 ਘੰਟੇ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ, ਇਸ ਵਾਰ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਕਾਰਨ ਟ੍ਰੋਲਸ ਨਿਸ਼ਾਨੇ 'ਤੇ ਆ ਗਏ ਹਨ। ਇਸ ਵਾਇਰਲ ਵੀਡੀਓ 'ਚ ਰਾਹਤ ਨੁਸਰਤ ਦੇ ਮੈਨੇਜਰ ਦੇ ਮੋਢੇ 'ਤੇ ਹੱਥ ਰੱਖ ਰਹੀ ਹੈ। ਉਹ ਮੈਨੇਜਰ ਨੂੰ ਜੱਫੀ ਪਾਉਂਦਾ ਅਤੇ ਕਿਸੇ ਨੂੰ ਧਮਕੀ ਦਿੰਦਾ ਨਜ਼ਰ ਆ ਰਹੇ ਨੇ।
image source Instagram
View this post on Instagram
isko kya hua hai? pic.twitter.com/KEm11G01tm
— desi potato (@desipotatoes) August 16, 2022