ਕ੍ਰਿਕਟ ਦੇ ਮੈਦਾਨ ‘ਤੇ ਧੂਮਾਂ ਪਾਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਏ ਭੰਗੜੇ, ਦੇਖੋ ਵੀਡੀਓ

written by Lajwinder kaur | January 08, 2019

ਭਾਰਤੀ ਕ੍ਰਿਕੇਟ ਟੀਮ ਜਿਹਨਾਂ ਨੇ ਆਸਟ੍ਰੇਲੀਆ ਦੀ ਕ੍ਰਿਕੇਟ ਟੀਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਜਿੱਤ ਤੋਂ ਬਾਅਦ ਪੂਰੀ ਟੀਮ ਜ਼ਸਨ ਦੇ ਮੂਡ ਚ ਦਿਖਾਈ ਦਿੱਤੀ, ਜਦੋਂ ਭਾਰਤੀ ਕ੍ਰਿਕੇਟ ਟੀਮ ਹੋਟਲ ‘ਚ ਪਹੁੰਚੀ ਤਾਂ ਉੱਥੇ ਭਾਰਤੀ ਕ੍ਰਿਕੇਟ ਦੇ ਕਪਤਾਨ ਵਿਰਾਟ ਕੋਹਲੀ ਤੇ ਪੂਰੀ ਟੀਮ ਨੇ ਜੰਮ ਕੇ ਭੰਗੜੇ ਪਾਏ। ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਪੂਰੀ ਟੀਮ ਮਸਤੀ ਕਰਦੀ ਨਜ਼ਰ ਆ ਰਹੀ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

https://www.facebook.com/ptcnewsonline/videos/371520116991405/

ਹੋਰ ਵੇਖੋ: ਸਿੱਧੂ ਮੂਸੇਵਾਲਾ ਨੇ ਸਾਂਝਾ ਕੀਤਾ ਨਵੇਂ ਗੀਤ ਦਾ ਵੀਡਿਓ ,ਵੇਖੋ ਵੀਡਿਓ 

ਦੱਸ ਦਈਏ ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਤੇ ਵਿਸ਼ਵ ਦੀ ਪੰਜਵੀਂ ਟੀਮ ਬਣੀ ਗਈ ਹੈ। ਉਥੇ ਹੀ ਇਸ ਖੁਸ਼ੀ ਨੂੰ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਵੀ ਸਾਂਝੀ ਕੀਤੀ।

https://www.instagram.com/p/BsWDqEYDGIk/

ਹੋਰ ਵੇਖੋ: ਅਨੁਪਮ ਖੇਰ ਦੀ ਮਾਂ ਨੇ ਸਭ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ਤੇ ਖੇਰ ਨੂੰ ਕਿਹਾ ਮਾਰ ਪਵੇਗੀ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਕਿ ਆਪਣੇ ਪਤੀ ਵਿਰਾਟ ਕੋਹਲੀ ਦੀ ਹੌਂਸਲਾ ਅਫਜਾਈ ਕਰਨ ਲਈ ਮੈਚ ਦੇਖਣ ਲਈ ਮੈਦਾਨ ‘ਚ ਪਹੁੰਚੇ ਸੀ ਤੇ ਸੀਰੀਜ਼ ਜਿੱਤਣ ਤੋਂ ਬਾਅਦ ਵਿਰਾਟ ਅਨੁਸ਼ਕਾ ਨੂੰ ਮੈਦਾਨ ‘ਤੇ ਲੈ ਕੇ ਗਏ ਅਤੇ ਉਸ ਨੂੰ ਗਲੇ ਲਗਾਇਆ ਤੇ ਇਹਨਾਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰੀਆਂ ਹਨ।

You may also like