ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕੇਟ ‘ਚ ਪੂਰੇ ਕੀਤੇ 12 ਸਾਲ, ਪੋਸਟ ਪਾ ਕੇ ਸਭ ਦਾ ਕੀਤਾ ਧੰਨਵਾਦ, ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ

Written by  Lajwinder kaur   |  August 18th 2020 05:16 PM  |  Updated: August 18th 2020 05:16 PM

ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕੇਟ ‘ਚ ਪੂਰੇ ਕੀਤੇ 12 ਸਾਲ, ਪੋਸਟ ਪਾ ਕੇ ਸਭ ਦਾ ਕੀਤਾ ਧੰਨਵਾਦ, ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ

ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣੇ 12 ਸਾਲ ਪੂਰੇ ਕਰ ਲਏ ਨੇ । ਵਿਰਾਟ ਕੋਹਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

ਆਪਣੀ ਜ਼ਿੰਦਗੀ ਦੇ ਅਹਿਮ ਦਿਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰੀ ਤੇ ਭਾਵੁਕ ਪੋਸਟ ਪਾ ਦੱਸਿਆ ਹੈ – ‘12 ਸਾਲ..ਸਮਾਂ ਕਿਵੇਂ ਖੰਭ ਲਗਾ ਕੇ ਉਡ ਜਾਂਦਾ ਹੈ । ਮੈਂ ਹਮੇਸ਼ਾ ਇਸ ਲਈ ਧੰਨਵਾਦੀ ਰਹਾਂਗਾ’ । ਇਸ ਪੋਸਟ ਉੱਤੇ ਕ੍ਰਿਕੇਟ ਜਗਤ ਤੋਂ ਲੈ ਕੇ ਮਨੋਰੰਜਨ ਜਗਤ ਦੀਆਂ ਹਸਤੀਆਂ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਕੁਝ ਹੀ ਸਮੇਂ 'ਚ ਇਸ ਪੋਸਟ ਉੱਤੇ 2 ਮਿਲੀਅਨ ਲਾਈਕਸ ਆ ਚੁੱਕੇ ਨੇ ।

ਦੱਸ ਦਈਏ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਸ਼੍ਰੀਲੰਕਾ ਦੇ ਖਿਲਾਫ ਵਨਡੇ ਖੇਡਕੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਪ੍ਰਦਰਸ਼ਨ ਕੀਤਾ ਸੀ । ਉਹ ਆਪਣੇ ਪਹਿਲੇ ਇੰਟਰਨੈਸ਼ਨਲ ਮੈਚ ਵਿਚ 12 ਰਨ ਹੀ ਬਣਾ ਪਾਏ ਸਨ । ਪਰ ਕੋਹਲੀ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸਥਾਪਿਤ ਕੀਤਾ ਅਤੇ ਮੌਜੂਦਾ ਸਮਾਂ ਵਿੱਚ ਉਨ੍ਹਾਂ ਦਾ ਨਾਂਅ ਦੁਨੀਆ ਦੇ ਮਹਾਨ ਬੱਲੇਬਾਜਾਂ ਵਿੱਚ ਸ਼ਾਮਿਲ ਹੈ । ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਆਪਣਾ ਡੈਬਿਊ ਕੀਤਾ ਸੀ ।

dhoni and virat kohli


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network