ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਦੁਖੀ ਗਾਇਕ ਵਿਸ਼ਾਲ ਡਡਲਾਨੀ ਨੇ ਸਿੱਧੂ ਦਾ ਗੀਤ ਗਾ ਕੇ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

written by Shaminder | June 04, 2022

ਸਿੱਧੂ ਮੂਸੇਵਾਲਾ  (Sidhu Moose wala) ਦੇ ਦਿਹਾਂਤ (Death) ਤੋਂ ਬਾਅਦ ਹਰ ਸ਼ਖਸ ਦੁਖੀ ਹੈ । ਬਾਲੀਵੁੱਡ ਦੇ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜਤਾਇਆ ਹੈ । ਉੱਥੇ ਹੀ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਵਿਸ਼ਾਲ ਡਡਲਾਨੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ । ਗਾਇਕ ਵਿਸ਼ਾਲ ਡਡਲਾਨੀ (Vishal Dadlani) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਵਿਸ਼ਾਲ ਡਡਲਾਨੀ ਸਿੱਧੂ ਮੂਸੇਵਾਲਾ ਦਾ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ।

Sidhu-Moosewala , image From instagram

ਹੋਰ ਪੜ੍ਹੋ : ਲਾਈਵ ਕੰਸਰਟ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰੋ ਪਿਆ Burna Boy, ਸਿੱਧੂ ਦੇ ਅੰਦਾਜ ‘ਚ ਪੱਟ ‘ਤੇ ਥਾਪੀ ਮਾਰ ਕੇ ਕੀਤਾ ਯਾਦ

ਵਿਸ਼ਾਲ ਡਡਲਾਨੀ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਵਿਸ਼ਾਲ ਡਡਲਾਨੀ ਸਿੱਧੂ ਮੂਸੇਵਾਲਾ ਦਾ ਗੀਤ ਗਾਉਂਦੇ ਹੋਏ ਨਜਰ ਆ ਰਹੇ ਹਨ । ਸਿੱਧੂ ਮੂਸੇਵਾਲਾ ਦੇ ਗੀਤਾਂ ਰਾਹੀਂ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਸਾਰਾ ਅਲੀ ਖ਼ਾਨ, ਕਿਹਾ ‘ਇਹ ਬਹੁਤ ਦਿਲ ਤੋੜਨ ਵਾਲੀ ਘਟਨਾ ਹੈ’

ਸਿੱਧੂ ਮੂਸੇਵਾਲਾ ਦੇ ਦਿਹਾਂਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਦੇਸ਼ ਵਿਦੇਸ਼ ‘ਚ ਉਸ ਦੇ ਲੱਖਾਂ ਫੈਨਸ ਦਾ ਦਿਲ ਟੁੱਟਿਆ ਹੈ। ਸਿੱਧੂ ਮੂਸੇਵਾਲਾ ਨੇ ਛੋਟੇ ਜਿਹੇ ਮਿਊਜਿਕ ਕਰੀਅਰ ਦੌਰਾਨ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਉਸ ਦੇ ਗੀਤਾਂ ‘ਚ ਅੱਜ ਕੱਲ੍ਹ ਦੇ ਸਮੇਂ ਦੀ ਸਚਾਈ ਬਿਆਨ ਕੀਤੀ ਜਾਂਦੀ ਸੀ ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਜੋ ਉਸ ਨੇ ਸੰਨੀ ਮਾਲਟਨ ਦੇ ਨਾਲ ਕੀਤਾ ਸੀ । ‘ਲਾਸਟ ਰਾਈਡ’ ਟਾਈਟਲ ਹੇਠ ਕੱਢਿਆ ਗਿਆ ਸੀ । ਪਰ ਅਫਸੋਸ ਸਿੱਧੂ ਮੂਸੇਵਾਲਾ ਨੇ ਇਸ ਗੀਤ ਦੇ ਜੋ ਬੋਲ ਲਿਖੇ ਸਨ ਉਹ ਦਿਲ ਨੂੰ ਛੂਹ ਰਹੇ ਹਨ । ਜਿਸ ‘ਚ ਵੀਡੀਓ ਵੀ ਲੱਗਪੱਗ ਇਸੇ ਤਰ੍ਹਾਂ ਦਾ ਸੀ । ‘ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਤੇਰਾ ਉੱਠੁਗਾ ਜਵਾਨੀ ‘ਚ ਜਨਾਜਾ ਮਿੱਠੀਏ’। ਇਹ ਬੋਲ ਹਰ ਕਿਸੇ ਦੇ ਦਿਲ ਨੂੰ ਚੀਰ ਰਹੇ ਹਨ ।

 

View this post on Instagram

 

A post shared by VISHAL (@vishaldadlani)

You may also like