ਵਿਵੇਕ ਅਗਨੀਹੋਤਰੀ ਨੇ ਦੀਆ ਮਿਰਜ਼ਾ 'ਤੇ ਸਾਧਿਆ ਨਿਸ਼ਾਨਾ, ਜਾਣੋ ਕਿਉਂ

written by Pushp Raj | July 02, 2022

Vivek Agnihotri targets Dia Mirza: ਮਸ਼ਹੂਰ ਫਿਲਮ ਮੇਕਰ ਵਿਵੇਕ ਅਗਨੀਹੋਤਰੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਵਿ ਰਹਿੰਦੇ ਹਨ। ਉਹ ਬੇਹੱਦ ਹੀ ਬੇਬਾਕ ਤਰੀਕੇ ਨਾਲ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਰੱਖਦੇ ਹਨ। ਸਵਰਾ ਭਾਸਕਰ ਤੋਂ ਬਾਅਦ ਉਨ੍ਹਾਂ ਨੇ ਦੀਆ ਮਿਰਜ਼ਾ ਦੀ ਇੱਕ ਪੋਸਟ ਨੂੰ ਲੈ ਕੇ ਉਸ 'ਤੇ ਨਿਸ਼ਾਨਾ ਸਾਧਿਆ ਹੈ।

 

ਜਾਣਕਾਰੀ ਮੁਤਾਬਕ ਵਿਵੇਕ ਅਗਨੀਹੋਤਰੀ ਨੇ ਦੀਆ ਮਿਰਜ਼ਾ ਦੀ ਇੱਕ ਪੋਸਟ ਉੱਤੇ ਤੰਜ ਕਸਿਆ ਹੈ। ਇਹ ਪੋਸਟ ਮਹਾਰਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਅਸਤੀਫਾ ਦੇਣ ਨੂੰ ਲੈ ਕੇ ਸੀ।

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਅਸਤੀਫਾ ਦੇ ਦਿੱਤਾ ਸੀ। ਊਧਵ ਠਾਕਰੇ ਦੇ ਅਸਤੀਫਾ ਦੇਣ ਮਗਰੋਂ ਦੀਆ ਮਿਰਜ਼ਾ ਨੇ ਇੱਕ ਟਵੀਟ ਕੀਤਾ ਸੀ। ਦੀਆ ਮਿਰਜ਼ਾ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇਹ ਟਵੀਟ ਕੀਤਾ। ਇਸ ਦੇ ਨਾਲ ਹੀ ਵਿਵੇਕ ਨੇ ਇਸ ਕਾਰਨ ਸਵਰਾ ਭਾਸਕਰ 'ਤੇ ਵੀ ਨਿਸ਼ਾਨਾ ਸਾਧਿਆ ਹੈ।

 

ਦੀਆ ਮਿਰਜ਼ਾ ਦੇ ਟਵੀਟ ਦਾ ਉਡਾਇਆ ਮਜ਼ਾਕ
ਦੀਆ ਦੇ ਇਸ ਟਵੀਟ ਦਾ ਵਿਵੇਕ ਨੇ ਰੀਟਵੀਟ ਕਰਕੇ ਮਜ਼ਾਕ ਉਡਾਇਆ ਹੈ। ਇਸ ਤੋਂ ਪਹਿਲਾਂ ਵਿਵੇਕ ਨੇ ਸੋਸ਼ਲ ਮੀਡੀਆ 'ਤੇ ਊਧਵ ਠਾਕਰੇ ਦੇ ਜਾਣ ਅਤੇ ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਜ਼ਾਹਿਰ ਕੀਤੀ ਸੀ। ਉਨ੍ਹਾਂ ਟਵੀਟ ਕੀਤਾ ਸੀ ਕਿ ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਬਿਨਾਂ ਕਿਸੇ ਡਰ ਦੇ ਰਹਿ ਸਕਦੇ ਹਨ।
30 ਜੁਲਾਈ ਨੂੰ ਦੀਆ ਮਿਰਜ਼ਾ ਨੇ ਊਧਵ ਠਾਕਰੇ ਨੂੰ ਟਵੀਟ ਕੀਤਾ ਅਤੇ ਲਿਖਿਆ, ਧੰਨਵਾਦ ਊਧਵ ਠਾਕਰੇ। ਤੁਸੀਂ ਲੋਕਾਂ ਅਤੇ ਪਲੈਨੇਟ ਦੀ ਦੇਖਭਾਲ ਕੀਤੀ। ਇੱਥੇ ਮੈਂ ਤੁਹਾਨੂੰ ਆਪਣਾ ਧੰਨਵਾਦ ਅਤੇ ਸਤਿਕਾਰ ਭੇਜ ਰਹੀ ਹਾਂ, ਪ੍ਰਮਾਤਮਾ ਤੁਹਾਨੂੰ ਦੇਸ਼ ਦੀ ਸੇਵਾ ਕਰਨ ਦੇ ਹੋਰ ਬਹੁਤ ਸਾਰੇ ਮੌਕੇ ਪ੍ਰਦਾਨ ਕਰੇ।

ਦੀਆ ਮਿਰਜ਼ਾ ਦੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਵਿਵੇਕ ਅਗਨੀਹੋਤਰੀ ਨੇ ਲਿਖਿਆ, ਕਿਹੜਾ ਪਲੈਨੇਟ, ਕੀ ਪਲੈਨੇਟ ਬਾਲੀਵੁੱਡ? ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵਰਾ ਭਾਸਕਰ ਦੇ ਟਵੀਟ ਨੂੰ ਰੀਟਵੀਟ ਕਰਕੇ ਵੀ ਇੱਕ ਟਿੱਪਣੀ  ਲਿਖੀ ਸੀ।

ਸਵਰਾ ਭਾਸਕਰ ਦਾ ਟਵੀਟ
ਸਵਰਾ ਭਾਸਕਰ ਨੇ ਟਵੀਟ ਕੀਤਾ, ਊਧਵ ਠਾਕਰੇ, ਲੀਡਰਸ਼ਿਪ ਲਈ ਧੰਨਵਾਦ। ਤੁਸੀਂ ਸੂਬੇ ਦੇ ਇੱਕ ਨਿਰਪੱਖ, ਪਾਰਦਰਸ਼ੀ, ਸੰਚਾਰੀ ਅਤੇ ਜ਼ਿੰਮੇਵਾਰ ਨੇਤਾ ਹੋ ਜਿਨ੍ਹਾਂ ਨੇ ਕੋਵਿਡ ਸੰਕਟ ਵਿੱਚ ਵਿਸ਼ਵਾਸ ਦਿਵਾਇਆ। ਤੁਹਾਡੇ ਵਿਵਹਾਰ ਨੇ ਮੇਰੇ ਵਰਗੇ ਆਲੋਚਕ ਨੂੰ ਪ੍ਰਸ਼ੰਸਕ ਬਣਾ ਦਿੱਤਾ ਹੈ।

ਹੋਰ ਪੜ੍ਹੋ: ਨਿੱਕੇ ਜਿਹੇ ਫੈਨ ਨੇ ਪੱਟ 'ਤੇ ਥਾਪੀ ਮਾਰ ਕੇ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਵੇਖੋ ਵੀਡੀਓ

ਵਿਵੇਕ ਅਗਨੀਹੋਤਰੀ ਨੇ ਸਵਰਾ 'ਤੇ ਸਾਧਿਆ ਨਿਸ਼ਾਨਾ
ਇਸ 'ਤੇ ਵਿਵੇਕ ਨੇ ਲਿਖਿਆ, ''ਅਸਲ 'ਚ ਵਿਕਣ ਵਾਲੇ ਬਾਲੀਵੁੱਡ ਬ੍ਰਾਂਡ ਅੰਬੈਸਡਰ ਊਧਵ ਠਾਕਰੇ ਦੀ ਉਦੋਂ ਤੱਕ ਆਲੋਚਨਾ ਕਰਦੇ ਸਨ ਜਦੋਂ ਤੱਕ ਉਹ ਹਿੰਦੂਆਂ ਦੇ ਪੱਖ 'ਚ ਸਨ। ਜਿਸ ਦਿਨ ਉਹ ਹਿੰਦੂ ਵਿਰੋਧੀ ਹੋਇਆ, ਇਹ ਲੋਕ ਪ੍ਰਸ਼ੰਸਕ ਬਣ ਗਏ। ਪੈਸਾ ਕਿਸੇ ਵੀ ਧੁਨ 'ਤੇ ਬਾਲੀਵੁੱਡ ਵਾਲਿਆਂ ਨੂੰ ਨਚਾ ਸਕਦਾ ਹੈ।

You may also like