‘ਵਾਇਸ ਆਫ਼ ਪੰਜਾਬ ਸੀਜ਼ਨ-10’ ਵਿੱਚ ਗਗਨ ਕੋਕਰੀ ਵੀ ਆਪਣੇ ਗਾਣਿਆਂ ਨਾਲ ਜਮਾਉਣਗੇ ਰੰਗ

written by Rupinder Kaler | January 09, 2020

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਸਟੂਡੀਓ ਰਾਊਂਡ ’ਚ ਹਰ ਪ੍ਰਤੀਭਾਗੀ ਇੱਕ ਦੂਜੇ ਨੂੰ ਪਛਾੜਨ ਲਈ ਪੂਰੀ ਵਾਹ ਲਗਾ ਰਿਹਾ ਹੈ, ਪਰ ਇਸ ਦੇ ਬਾਵਜੂਦ ਉਹ ਪ੍ਰਤੀਭਾਗੀ ਹੀ ਸੰਗੀਤ ਦੇ ਇਸ ਮੁਕਾਬਲੇ ਵਿੱਚ ਅੱਗੇ ਜਾਵੇਗਾ ਜਿਸ ਨੂੰ ਸੁਰ ਤੇ ਸੰਗੀਤ ਦੀ ਪੂਰੀ ਸਮਝ ਹੈ । ਇਹਨਾਂ ਪ੍ਰਤੀਭਾਗੀਆਂ ਦੀ ਇਸ ਪ੍ਰਤਿਭਾ ਨੂੰ ਪਰਖਣ ਲਈ ਜਿੱਥੇ ਸ਼ੋਅ ਦੇ ਜੱਜ ਮੌਜੂਦ ਹੁੰਦੇ ਹਨ ਉੱਥੇ ਸੈਲੀਬ੍ਰਿਟੀ ਜੱਜਾਂ ਨੂੰ ਵੀ ਬੁਲਾਇਆ ਜਾਂਦਾ ਹੈ । ਅੱਜ ਸ਼ਾਮ ਯਾਨੀ 9 ਜਨਵਰੀ ਨੂੰ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਗਾਇਕ ਗਗਨ ਕੋਕਰੀ ਪਹੁੰਚ ਰਹੇ ਹਨ। ਗਗਨ ਕੋਕਰੀ ਜਿੱਥੇ ਨਵੇਂ ਗਾਇਕਾਂ ਨੂੰ ਗਾਇਕੀ ਦੇ ਗੁਰ ਦੱਸਣਗੇ ਉੱਥੇ ਆਪਣੀ ਪ੍ਰਫਾਰਮੈਂਸ ਨਾਲ ਇਸ ਸੰਗੀਤਮਈ ਸ਼ਾਮ ਨੂੰ ਹੋਰ ਸੰਗੀਤਮਈ ਬਨਾਉਣਗੇ ।ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।

0 Comments
0

You may also like