ਵੇਖੋ ਵਾਈਸ ਆਫ ਪੰਜਾਬ ਸੀਜ਼ਨ-9 ਦਾ ਮੋਹਾਲੀ ਆਡੀਸ਼ਨ  

written by Rupinder Kaler | January 14, 2019

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ਵਾਈਸ ਆਫ ਪੰਜਾਬ ਸੀਜ਼ਨ-9 ਦੀ ਸ਼ੁਰੂਆਤ ਹੋ ਗਈ ਹੈ । ਇਸ ਸ਼ੋਅ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਡੀਸ਼ਨ ਰੱਖੇ ਗਏ ਸਨ । ਇਸੇ ਤਰ੍ਹਾਂ ਮੋਹਾਲੀ ਵਿੱਚ ਵੀ ਲੱਖਾਂ ਨੌਜਵਾਨ ਲੜਕੇ ਲੜਕੀਆਂ ਨੇ ਆਡੀਸ਼ਨ ਦਿੱਤੇ ਸਨ । ਮੋਹਾਲੀ ਦੇ ਦਾਰਾ ਸਟੂਡੀਓ ਵਿੱਚ ਹੋਏ ਇਸ ਆਡੀਸ਼ਨ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਕਮਲ ਖਾਨ, ਖਾਨ ਸਾਬ੍ਹ ਅਤੇ ਸਚਿਨ ਅਹੁਜਾ ਜੱਜ ਦੇ ਤੌਰ 'ਤੇ ਮੌਜੂਦ ਰਹੇ ਸਨ ।

ਇਸ ਆਡੀਸ਼ਨ ਦੌਰਾਨ ਕੌਣ ਹੋਇਆ ਪਾਸ ਤੇ ਕੌਣ ਹੋਇਆ ਫੇਲ ਇਹ ਸਭ ਜਾਣਨ ਲਈ ਦੇਖੋ 14  ਜਨਵਰੀ ਨੂੰ ਸ਼ਾਮ 7 ਵਜੇ  ਮੋਹਾਲੀ ਆਡੀਸ਼ਨ ਸਿਰਫ ਪੀਟੀਸੀ ਪੰਜਾਬੀ 'ਤੇ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਦਾ ਇਹ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ ਹੈ |

 

View this post on Instagram

 

Voice Of Punjab Season 9 Mohali Auditions Today at Dara Studio, Phase-6, Mohali (Punjab) #voiceofpunjab #PTCPunjabi #MohaliAuditions

A post shared by PTC Punjabi (@ptc.network) on Dec 9, 2018 at 11:36pm PST

ਇਹ ਸ਼ੋਅ ਪੰਜਾਬ ਦੇ ਨਵੇਂ ਗਾਇਕਾਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ । ਇਹ ਸ਼ੋਅ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ।ਸੋ ਤੁਸੀਂ ਵੀ ਦੇਖਣਾ ਨਾ ਭੁੱਲਣਾ ਵਾਈਸ ਆਫ ਪੰਜਾਬ ਸੀਜ਼ਨ-9 ਦਾ ਮੋਹਾਲੀ ਆਡੀਸ਼ਨ ।

You may also like