ਵਾਇਸ ਆਫ਼ ਪੰਜਾਬ ਸੀਜ਼ਨ-10 'ਚ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਕਰਨਗੇ ਪਰਫਾਰਮ

written by Shaminder | January 13, 2020

ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਸਿਲਸਿਲਾ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਲੋਹੜੀ ਦੇ ਮੌਕੇ 'ਤੇ ਪ੍ਰਸਾਰਿਤ ਕੀਤਾ ਜਾਣ ਵਾਲਾ ਐਪੀਸੋਡ ਹੋਰ ਵੀ ਖ਼ਾਸ ਹੋਣ ਵਾਲਾ ਹੈ ।ਕਿਉਂਕਿ ਇਸ ਮੌਕੇ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਪਰਫਾਰਮ ਕਰਨਗੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰੀਭਾਗੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਪ੍ਰਫਾਰਮੈਂਸ ਦੇਖ ਕੇ ਜੱਜ ਵੀ ਤਾੜੀਆਂ ਵਜਾਉਣ ਲਈ ਮਜ਼ਬੂਰ ਹੋ ਜਾਣਗੇ । ਹੋਰ ਵੇਖੋ:‘ਵਾਇਸ ਆਫ਼ ਪੰਜਾਬ ਸੀਜ਼ਨ-10’ ਵਿੱਚ ਗਗਨ ਕੋਕਰੀ ਵੀ ਆਪਣੇ ਗਾਣਿਆਂ ਨਾਲ ਜਮਾਉਣਗੇ ਰੰਗ https://www.facebook.com/ptcpunjabi/videos/1034178220275560/ ਸੋ ਜੇ ਤੁਸੀਂ ਵੀ ਲੋਹੜੀ ਦੇ ਤਿਉਹਾਰ ਨੂੰ ਬਨਾਉਣਾ ਚਾਹੁੰਦੇ ਹੋ ਕੁਝ ਖ਼ਾਸ ਤਾਂ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਵੇਖ ਸਕਦੇ ਹੋ ।

vop10 vop10
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸੁਰਾਂ ਦੇ ਇਸ ਮੁਕਾਬਲੇ ਨੂੰ ਦਸ ਸਾਲ ਪੂਰੇ ਹੋ ਚੁੱਕੇ ਹਨ ਅਤੇ ਇਨ੍ਹਾਂ ਦਸ ਸਾਲਾਂ ਦੇ ਦੌਰਾਨ ਇਸ ਸ਼ੋਅ 'ਚੋਂ ਅਨੇਕਾਂ ਹੀ ਕਲਾਕਾਰ ਨਿਕਲੇ ਹਨ ।ਜੋ ਹੁਣ ਪੰਜਾਬੀ ਇੰਡਸਟਰੀ 'ਚ ਹਿੱਟ ਗਾਇਕਾਂ ਵੱਜੋਂ ਜਾਣੇ ਜਾਂਦੇ ਹਨ । ਜਿਸ 'ਚ ਨਿਮਰਤ ਖਹਿਰਾ,ਕੌਰ ਬੀ,ਗੁਰਨਾਮ ਭੁੱਲਰ ਸਣੇ ਹੋਰ ਕਈ ਗਾਇਕ ਸ਼ਾਮਿਲ ਹਨ ।

0 Comments
0

You may also like