ਇਸ 13 ਸਾਲਾਂ ਬੱਚੀ ਨੇ "ਚਿੜੀਆਂ ਦਾ ਚੰਬਾ" ਗੀਤ ਗਾ ਕੇ ਕੀਤਾ ਹਰ ਇੱਕ ਨੂੰ ਭਾਵੁਕ, ਬੀਰ ਸਿੰਘ ਨੇ ਕਿਹਾ –‘ਕਾਸ਼ ਇਹ ਮੇਰੀ ਧੀ ਹੋਵੇ ਜਾਂ ਫਿਰ ਮੇਰੀ ਨਿੱਕੀ ਭੈਣ ਹੋਵੇ’

written by Lajwinder kaur | September 17, 2021

ਕੁਝ ਆਵਾਜ਼ ਅਜਿਹੀਆਂ ਹੁੰਦੀਆਂ ਨੇ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀਆਂ ਨੇ ਖ਼ਾਸ ਕਰਕੇ ਗੀਤ ਗਾਉਣ ਵਾਲਿਆਂ ਦੀ । ਜੀ ਹਾਂ ਜਿਵੇਂ ਤੁਸੀਂ ਸਭ ਜਾਣਦੇ ਹੀ ਹੋ ਕਿ ਟੀਵੀ ਉੱਤੇ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ (Voice of Punjab Chhota Champ Season-7) ਚੱਲ ਰਿਹਾ ਹੈ। ਜਿੱਥੇ ਕਮਾਲ ਦੇ ਨਿੱਕੇ ਬੱਚੇ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਨੇ। ਪਰ ਸ਼ੋਅ ਦੌਰਾਨ ਕਈ ਵਾਰ ਅਜਿਹੀਆਂ ਪ੍ਰਫਾਰਮੈਂਸ ਨਿਕਲਕੇ ਸਾਹਮਣੇ ਆਉਂਦੀਆਂ ਨੇ ਜੋ ਕਿ ਜੱਜ ਸਾਹਿਬਾਨਾਂ ਨੂੰ ਵੀ ਭਾਵੁਕ ਕਰ ਦਿੰਦੀਆਂ ਨੇ। ਅਜਿਹਾ ਹੀ ਗੀਤਕਾਰ ਤੇ ਗਾਇਕ ਬੀਰ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਚ ਉਹ ਇਮੋਸ਼ਨਲ ਹੁੰਦੇ ਹੋਏ ਨਜ਼ਰ ਆਏ।

vop7-min

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਆਪਣੇ ਪਤੀ ਰਾਜੀਵ ਸੇਨ ਦੇ ਨਾਲ ਨਵੇਂ ਘਰ ਦੀ ਵੀ ਦਿੱਤੀ ਜਾਣਕਾਰੀ

ਇਸ ਵੀਡੀਓ ‘ਚ 13 ਸਾਲਾਂ ਦੀ ਪ੍ਰਤੀਭਾਗੀ ਹਰਗੁਨ ਨੇ ਜਦੋਂ "ਚਿੜੀਆਂ ਦਾ ਚੰਬਾ" ਗੀਤ ਗਾਇਆ ਤਾਂ ਹਰ ਕੋਈ ਭਾਵੁਕ ਹੋ ਗਿਆ । ਜੱਜ ਬੀਰ ਸਿੰਘ Bir Singh ਤਾਂ ਆਪਣੀ ਕੁਰਸੀ ਤੋਂ ਹੀ ਉੱਠ ਕੇ ਇਸ ਬੱਚੀ ਨੂੰ ਆਪਣਾ ਆਸ਼ੀਰਵਾਦ ਦੇਣ ਸਟੇਜ ਉੱਤੇ ਪਹੁੰਚ ਗਏ ਨੇ। ਉਨ੍ਹਾਂ ਨੇ ਕਿਹਾ ਕਿ ਕਾਸ਼ ਇਹ ਮੇਰੀ ਧੀ ਹੁੰਦੀ ਜਾਂ ਫਿਰ ਮੇਰੀ ਨਿੱਕੀ ਭੈਣ ਨਹੀਂ ਤਾਂ ਮੇਰੀ ਵਿਦਿਆਰਥਣ ਹੁੰਦੀ । ਇਸ ਤੋਂ ਇਲਾਵਾ ਗਾਇਕ ਫ਼ਿਰੋਜ਼ ਖ਼ਾਨ ਵੀ ਬੱਚੀ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ।

inside imge of bir singh-min

ਹੋਰ ਪੜ੍ਹੋ : ਸ਼ਾਹਿਦ ਕਪੂਰ ਨੇ ਪਤਨੀ ਮੀਰਾ ਨੂੰ ਰੋਮਾਂਟਿਕ ਅੰਦਾਜ਼ ਦੇ ਨਾਲ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਤੇ ਕਲਾਕਾਰ ਵੀ ਕਰ ਰਹੇ ਨੇ ਮੀਰਾ ਰਾਜਪੂਤ ਨੂੰ ਵਿਸ਼

ਇਸ ਸ਼ੋਅ ‘ਚ ਆਏ ਸਾਰੇ ਹੀ ਪ੍ਰਤੀਭਾਗੀ ਬੱਚੇ ਬਾਕਮਾਲ ਨੇ ਜੋ ਕਿ ਆਪਣੀ ਗਾਇਕੀ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਰਹੇ ਨੇ। ਦੱਸ ਦਈਏ ਪੀਟੀਸੀ ਪੰਜਾਬੀ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਪੰਜਾਬ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਦਾ ਹੈ। ਜਿਸ ਕਰਕੇ ਪੰਜਾਬੀ ਬੱਚਿਆਂ ਤੋਂ ਲੈ ਕੇ ਨੌਜਵਾਨ ਆਪਣੇ ਹੁਨਰ ਨੂੰ ਦੁਨੀਆ ਭਰ ਦੇ ਕੋਨੇ-ਕੋਨੇ 'ਚ ਪਹੁੰਚਾਉਣ 'ਚ ਕਾਮਯਾਬ ਹੋ ਰਹੇ ਨੇ। ਨਿਮਰਤ ਖਹਿਰਾ, ਹਿੰਮਤ ਸੰਧੂ, ਰਣਜੀਤ ਬਾਵਾ, ਜਪਜੀ ਖਹਿਰਾ, ਪ੍ਰਿੰਸ ਨਰੂਲਾ ਤੇ ਕਈ ਹੋਰ ਕਲਾਕਾਰ ਜੋ ਕਿ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਤੋਂ ਨਿਖਰ ਕੇ ਅੱਗੇ ਮਨੋਰੰਜਨ ਜਗਤ ‘ਚ ਵੱਧੇ ਨੇ।

0 Comments
0

You may also like