ਗਿਣਤੀ ਨੂੰ ਇਸ ਸ਼ਖਸ ਨੇ ਪੰਜਾਬੀ ਰੈਪ ਦੇ ਅੰਦਾਜ਼ ‘ਚ ਗਾਇਆ, ਵੇਖੋ ਵਾਇਰਲ ਹੋ ਰਿਹਾ ਵੀਡੀਓ

written by Shaminder | July 23, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਇੱਕ ਅਜਿਹਾ ਹੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਇੱਕ ਸ਼ਖਸ 1 ਤੋਂ 100 ਤੱਕ ਗਿਣਤੀ (Counting) ਰੈਪ (RAP)ਦੇ ਅੰਦਾਜ਼ ‘ਚ ਸੁਣਾ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ

ਹੋਰ ਪੜ੍ਹੋ : ‘ਭਾਬੀ ਜੀ ਘਰ ਪਰ ਹੈਂ’ ਫੇਮ ਅਦਾਕਾਰ ਦੀਪੇਸ਼ ਭਾਨ ਦੇ ਦਿਹਾਂਤ ‘ਤੇ ਸ਼ੋਅ ਦੇ ਮੁੱਖ ਕਲਾਕਾਰ ਮਨਮੋਹਨ ਤਿਵਾਰੀ ਨੇ ਜਤਾਇਆ ਦੁੱਖ, ਭਾਵੁਕ ਪੋਸਟ ਕੀਤੀ ਸਾਂਝੀ

ਲੋਕਾਂ ਵੱਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅਨੇਕਾਂ ਅਜਿਹੇ ਕਈ ਵੀਡੀਓ ਆਏ ਦਿਨ ਵਾਇਰਲ ਹੁੰਦੇ ਨੇ । ਜੋ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ । ਕੁਝ ਸਮਾਂ ਪਹਿਲਾਂ ਰਾਨੂੰ ਮੰਡਲ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਬੋਲਿਆ ਮਰਹੂਮ ਅਦਾਕਾਰ ਦਾ ਭਰਾ, ਕਿਹਾ ਮੌਤ ਤੋਂ ਪਹਿਲਾਂ ਕੀਤਾ ਸੀ ਫੋਨ ਪਰ……

ਸਟੇਸ਼ਨ ‘ਤੇ ਗਾਉਣ ਵਾਲੀ ਰਾਨੂੰ ਮੰਡਲ ਨੂੰ ਹਿਮੇਸ਼ ਰੇਸ਼ਮੀਆ ਨੇ ਵੀ ਆਪਣੀ ਫ਼ਿਲਮ ‘ਚ ਗਾਉਣ ਦਾ ਮੌਕਾ ਦਿੱਤਾ ਸੀ । ਇਸ ਤੋਂ ਇਲਾਵਾ ਛਤੀਸਗੜ ਦਾ ਰਹਿਣ ਵਾਲਾ ਇੱਕ ਮੁੰਡਾ ਵੀ ਖੂਬ ਵਾਇਰਲ ਹੋਇਆ ਸੀ । ਜਿਸ ਨੂੰ ਬਾਦਸ਼ਾਹ ਦੇ ਨਾਲ ਗਾਉਣ ਦਾ ਮੌਕਾ ਮਿਲਿਆ ਸੀ ।

ਦਰਅਸਲ ਆਦਿਵਾਸੀ ਇਸ ਲੜਕੇ ਦਾ ਵੀਡੀਓ ਉਸ ਦੇ ਟੀਚਰ ਨੇ ਆਪਣੇ ਮੋਬਾਈਲ ‘ਤੇ ਰਿਕਾਰਡ ਕੀਤਾ ਸੀ ਅਤੇ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝਾ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇਹ ਪੂਰੇ ਦੇਸ਼ ‘ਚ ਵਾਇਰਲ ਹੋ ਗਿਆ ਸੀ ।

You may also like