ਪੀਟੀਸੀ ਪੰਜਾਬੀ 'ਤੇ ਵੇਖੋ ,ਮਾਹੀ ਗਿੱਲ ਦੀਆਂ ਸੁਪਰਹਿੱਟ ਫਿਲਮਾਂ ਦੇ ਬੈਸਟ ਸੀਨ

Written by  Shaminder   |  September 12th 2018 08:53 AM  |  Updated: September 12th 2018 08:53 AM

ਪੀਟੀਸੀ ਪੰਜਾਬੀ 'ਤੇ ਵੇਖੋ ,ਮਾਹੀ ਗਿੱਲ ਦੀਆਂ ਸੁਪਰਹਿੱਟ ਫਿਲਮਾਂ ਦੇ ਬੈਸਟ ਸੀਨ

ਮਾਹੀ ਗਿੱਲ ਇੱਕ ਅਜਿਹਾ ਨਾਂਅ ਹੈ ਜਿਸਨੇ ਨਾਂ ਸਿਰਫ ਪਾਲੀਵੁੱਡ 'ਚ ਆਪਣੀ ਖਾਸ ਥਾਂ ਬਣਾਈ ,ਬਲਕਿ ਆਪਣੀ ਵਧੀਆ ਅਦਾਕਾਰੀ ਦੀ ਬਦੌਲਤ ਬਾਲੀਵੁੱਡ 'ਚ ਵੀ ਨਾਮਣਾ ਖੱਟਿਆ ਹੈ । ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਜਿਨ੍ਹਾਂ 'ਚੋਂ 'ਕੈਰੀ ਆਨ ਜੱਟਾ', 'ਸ਼ਰੀਕ' ਮੁੱਖ ਤੌਰ 'ਤੇ ਸ਼ਾਮਿਲ ਹਨ ।  'ਆਸ਼ਿਕਬਾਜ਼ੀ ਇਸ਼ਕ' 'ਚ ਵੀ ਉਨ੍ਹਾਂ ਦੀ ਭੂਮਿਕਾ ਅਤੇ ਅਦਾਕਾਰੀ ਨੂੰ ਸਰਾਹਿਆ ਗਿਆ । ਇਸ ਫਿਲਮ 'ਚ ਤਾਂ ਉਨ੍ਹਾਂ ਨੂੰ 'ਬੈਸਟ ਕਰਿਟਕਸ ਫੀਮੇਲ ਐਕਟ੍ਰੈਸ' ਦਾ ਐਵਾਰਡ ਵੀ ਮਿਲਿਆ ਸੀ ।

ਹੋਰ ਵੇਖੋ : ਸੰਜੇ ਦੱਤ ਅਤੇ ਮਾਹੀ ਗਿੱਲ ਦਿਖਣਗੇ ਇਸ ਫ਼ਿਲਮ ਚ ਇਕੱਠੇ

 

ਮਾਹੀ ਗਿੱਲ ਅਜਿਹੀ ਅਦਾਕਾਰਾ ਹੈ ਜਿਸਨੇ ਆਪਣੀ ਅਦਾਕਾਰੀ ਦੀ ਬਦੌਲਤ ਦਰਸ਼ਕਾਂ 'ਚ ਆਪਣੀ ਅਮਿੱਟ ਛਾਪ ਛੱਡੀ ਹੈ । ਮਾਹੀ ਗਿੱਲ ਦੀਆਂ ਇਨ੍ਹਾਂ ਯਾਦਗਾਰ ਹੋ ਨਿੱਬੜੀਆਂ ਸੁਪਰਹਿੱਟ ਫਿਲਮਾਂ ਦੇ ਬੈਸਟ ਸੀਨ ਅੱਜ ਰਾਤ ਅੱਠ ਵਜੇ ਪੀਟੀਸੀ ਪੰਜਾਬੀ 'ਤੇ ਵਿਖਾਏ ਜਾਣਗੇ ।'ਬੈਸਟ ਆਫ ਪੰਜਾਬੀ ਸਿਨੇਮਾ' ਪ੍ਰੋਗਰਾਮ 'ਚ ਮਾਹੀ ਗਿੱਲ ਦੇ ਇਸ ਸੁਪਰਹਿੱਟ ਫਿਲਮਾਂ ਦੇ ਸੀਨ ਵਿਖਾਏ ਜਾਣਗੇ । ਮਾਹੀ ਗਿੱਲ ਨੇ ਫਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸ਼ਰੀਕ 'ਚ ਇੱਕ ਅਜਿਹੀ ਪ੍ਰੇਮਿਕਾ ਜੋ ਚਾਹੁੰਦੇ ਹੋਏ ਵੀ ਆਪਣੀਆਂ ਭਾਵਨਾਵਾਂ ਨੂੰ ਦਬਾ ਲੈਂਦੀ ਹੈ ਅਤੇ 'ਕੈਰੀ ਆਨ ਜੱਟਾ' 'ਚ ਇੱਕ ਚੁਲਬੁਲੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network