ਦਮਨ 'ਚ ਗੁਰੂ ਰੰਧਾਵਾ ਨੇ ਕਰਵਾਈ ਅੱਤ ,ਲੋਕ ਇੱਕ ਝਲਕ ਪਾਉਣ ਲਈ ਹੋਏ ਉਤਾਵਲੇ
ਗੁਰੂ ਰੰਧਾਵਾ ਲੋਕਾਂ 'ਚ ਕਿੰਨੇ ਹਰਮਨ ਪਿਆਰੇ ਹੋ ਚੁੱਕੇ ਨੇ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੇ ਸ਼ੋਅ ਦੌਰਾਨ ਇੱਕਠ ਤੋਂ ਲਗਾ ਸਕਦੇ ਹੋ । ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ 'ਚ ਹਨ । ਦਮਨ 'ਚ ਗੁਰੂ ਰੰਧਾਵਾ ਨੇ ਸ਼ੋਅ ਕੀਤਾ । ਇਸ ਸ਼ੋਅ ਦੌਰਾਨ ਵੱਡੀ ਗਿਣਤੀ 'ਚ ਉਨ੍ਹਾਂ ਦੇ ਚਾਹੁਣ ਵਾਲੇ ਮੌਜੂਦ ਸਨ । ਗੁਰੂ ਰੰਧਾਵਾ ਨੂੰ ਵੇਖਣ ਲਈ ਲੋਕਾਂ 'ਚ ਏਨਾਂ ਉਤਸ਼ਾਹ ਸੀ ਕਿ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੋਕ ਉਤਾਵਲੇ ਨਜ਼ਰ ਆਏ ।
ਹੋਰ ਵੇਖੋ : ਗੁਰੂ ਰੰਧਾਵਾ ਨੂੰ ਟੱਕਰ ਦੇ ਰਿਹਾ ਹੈ ਇਹ ਕਿਊਟ ਜਿਹਾ ਬੱਚਾ,ਵੇਖੋ ਵੀਡਿਓ
https://www.instagram.com/p/BrnOIs9AAP4/
ਗੁਰੂ ਰੰਧਾਵਾ ਨੇ ਆਪਣੇ ਇਸ ਸ਼ੋਅ ਦੌਰਾਨ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਅਤੇ ਦਾਰੂ ਵਰਗੀ ਗੀਤ 'ਤੇ ਪਰਫਾਰਮੈਂਸ ਦੇ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਉਨ੍ਹਾਂ ਦਾ ਇਹ ਸ਼ੋਅ ਯਾਦਗਾਰ ਹੋ ਨਿੱਬੜਿਆ ਅਤੇ ਲੋਕ ਇਨ੍ਹਾਂ ਪਲਾਂ ਨੂੰ ਆਪਣੇ ਮੋਬਾਇਲ ਕੈਮਰਿਆਂ 'ਚ ਕੈਦ ਕਰਦੇ ਹੋਏ ਨਜ਼ਰ ਆਏ ।ਉਨ੍ਹਾਂ ਦੇ ਸ਼ੋਅ ਨੂੰ ਵੇਖਣ ਲਈ ਏਨੀ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਕਿ ਤਿਲ ਸੁੱਟਿਆ ਧਰਤੀ 'ਤੇ ਨਹੀਂ ਸੀ ਪੈ ਰਿਹਾ ।
Guru Randhawa tells about his success on instagram page , watch video
ਗੁਰੂ ਰੰਧਾਵਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਪੰਜਾਬ ਦਾ ਇਹ ਪੁੱਤਰ ਬਾਲੀਵੁੱਡ 'ਚ ਵੀ ਨਾਮ ਕਮਾ ਰਿਹਾ ਹੈ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਨੇ । ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਹਰ ਗੀਤ ਨੂੰ ਪਿਆਰ ਦਿੰਦੇ ਨੇ ।