ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਨੇ ਕਿੱਥੇ ਲਗਵਾਇਆ ਸੀ ਖੂਹ ,ਜਾਣੋ ਪੂਰਾ ਇਤਿਹਾਸ 

written by Shaminder | January 25, 2019

ਛੇਹਰਟਾ ਸਾਹਿਬ ਅੰਮ੍ਰਿਤਸਰ ਦੀ ਹਦੂਦ ਅੰਦਰ ਸਥਿਤ ਹੈ । ਇਸ ਗੁਰਦੁਆਰਾ ਸਾਹਿਬ 'ਚ ਪੰਚਮੀ ਦਾ ਖਾਸ ਮਹੱਤਵ ਹੈ । ਇਸ ਅਸਥਾਨ 'ਤੇ ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ ਸੀ ਅਤੇ ਇਸੇ ਤੋਂ ਬਾਅਦ ਇਸ ਦਾ ਨਾਂਅ ਪਿਆ ਛੇਹਰਟਾ ਸਾਹਿਬ । ਇਸ ਅਸਥਾਨ ਦਾ ਇਤਿਹਾਸਕ ਮਹੱਤਵ ਹੈ ।ਕਿਹਾ ਜਾਂਦਾ ਹੈ ਕਿ ਇਸ ਖੂਹ ਨੂੰ ਗੁਰੁ ਅਰਜਨ ਦੇਵ ਸਾਹਿਬ ਨੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ 'ਚ  ਲਗਵਾਇਆ ਸੀ । ਲੋਕਾਂ ਦੀ ਪਾਣੀ ਦੀ ਜ਼ਰੂਰਤ ਨੂੰ  ਵੇਖਦਿਆਂ ਹੋਇਆਂ ਅਤੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ 'ਚ ਲਗਵਾਏ ਇਸ ਖੂਹ 'ਚ ਛੇ ਹਲਟ ਲਗਾਏ ਗਏ ਸਨ ।

ਹੋਰ ਵੇਖੋ: ਵਡਾਲੀ ਭਰਾਵਾਂ ਦੀ ਜੋੜੀ ਇਸ ਕਰਕੇ ਗੀਤਾਂ ਦੀ ਰਿਕਾਰਡਿੰਗ ਘੱਟ ਤੇ ਲਾਈਵ ਸ਼ੋਅ ਜ਼ਿਆਦਾ ਕਰਦੇ ਸਨ, ਉਸਤਾਦ ਪਿਆਰੇ ਲਾਲ ਵਡਾਲੀ ਦੇ ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

cheharata sahib cheharata sahib

ਗੁਰੁ ਸਾਹਿਬ ਨੇ ਇਹ ਬਚਨ ਕੀਤੇ ਸਨ ਕਿ ਜੋ ਵੀ ਬੀਬੀ ਭੈਣ ਇਸ ਖੂਹ ਦੇ ਜਲ ਨਾਲ ਬਾਰਾਂ ਪੰਚਮੀਆਂ ਇਸ਼ਨਾਨ ਕਰੇਗੀ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਅਤੇ ਰੋਗੀਆਂ ਦੇ ਰੋਗ ਦੂਰ ਹੋਣਗੇ । ਇਸ ਖੂਹ ਦੇ ਲੱਗਣ ਨਾਲ ਨਾ ਸਿਰਫ ਲੋਕਾਂ ਦੇ ਪਾਣੀ ਦੀ ਕਮੀ ਪੂਰੀ ਹੋਈ ਬਲਕਿ ਇਲਾਕੇ 'ਚ ਚਾਰੇ ਪਾਸੇ ਹਰਿਆਵਲ ਹੋ ਗਈ । ਬਸੰਤ ਪੰਚਮੀ ਦੇ ਮੌਕੇ 'ਤੇ ਇਸ ਅਸਥਾਨ 'ਤੇ ਵੱਡੀ ਗਿਣਤੀ 'ਚ ਲੋਕ ਪਹੁੰਚ ਕੇ ਇਸ ਅਸਥਾਨ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ।

ਹੋਰ ਵੇਖੋ: ਸਲਮਾਨ ਖਾਨ ਨੂੰ ਆਪਣੇ ਗਾਣਿਆਂ ਨਾਲ ਪਾਗਲ ਬਨਾਉਣ ਵਾਲੀ ਢਿੰਚੈਕ ਪੂਜਾ ਨੇ ਕੱਢਿਆ ਨਵਾਂ ਗਾਣਾ, ਦੇਖੋ ਵੀਡਿਓ

cheharata sahib cheharata sahib

ਦਰਅਸਲ ਜਦੋਂ ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਹੋਈ ਤਾਂ ਮਾਤਾ ਗੰਗਾ ਜੀ ਨੇ ਗੁਰੁ ਸਾਹਿਬ ਨੂੰ ਕਿਹਾ ਕਿ ਤੁਸੀਂ ਤਾਂ ਸਭ ਕੁਝ ਜਾਣਦੇ ਹੋ । ਪਰ ਆਪ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਆਸ਼ੀਰਵਾਦ ਲੈਣ ਲਈ ਕਿਹਾ । ਮਾਤਾ ਗੰਗਾ ਜੀ ਮਨ 'ਚ ਚਾਅ ਅਤੇ ਉਤਸ਼ਾਹ ਲੈ ਕੇ ਵਧੀਆ ਵਧੀਆ ਪਕਵਾਨ ਬਾਬਾ ਜੀ ਵਾਸਤੇ ਲੈ ਕੇ ਗਏ ,ਪਰ ਜਦੋਂ ਬਾਬਾ ਜੀ ਨੇ ਰੱਥ 'ਚ ਸਵਾਰ ਮਾਤਾ ਜੀ ਨੂੰ ਆਉਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ ਅੱਜ ਗੁਰੁ ਘਰ ਨੂੰ ਕਿੱਧਰ ਦੀਆਂ ਭਾਜੜਾ ਪਈਆਂ ਨੇ ।

ਹੋਰ ਵੇਖੋ: ਵੇਖੋ ਪੰਜਾਬ ਦੇ ਲੋਕ ਰੰਗ ,ਸੂਈ ਧਾਗੇ ਨਾਲ ਪੇਟਿੰਗ ਉਕੇਰਨ ਵਾਲਾ ਅਰੁਣ ਕੁਮਾਰ ਬਜਾਜ ,ਵੇਖੋ ਵੀਡਿਓ

cheharata sahib cheharata sahib

ਮਾਤਾ ਜੀ ਨੇ ਇਹ ਗੱਲ ਸੁਣ ਲਈ ।ਮਾਤਾ ਜੀ ਆਸ਼ੀਰਵਾਦ ਲਏ ਬਿਨਾਂ ਹੀ ਵਾਪਸ ਪਰਤ ਆਏ ਤੇ ਸਾਰਾ ਬ੍ਰਿਤਾਂਤ ਗੁਰੁ ਸਾਹਿਬ ਨੂੰ ਦੱਸਿਆ । ਗੁਰੁ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਸਮਝਾਇਆ ਕਿ ਤੁਸੀਂ ਬਾਬਾ ਜੀ ਕੋਲ ਆਸ਼ੀਰਵਾਦ ਲੈਣਾ ਹੈ ਤਾਂ ਨਿਮਾਣੇ ਬਣ ਕੇ ਜਾਉ ਅਤੇ ਸਾਦੇ ਪਕਵਾਨ ਲੈ ਕੇ ਉਨ੍ਹਾਂ ਦੀ ਸੇਵਾ 'ਚ ਹਾਜ਼ਰ ਹੋਵੋ । ਜਿਸ ਤੋਂ ਬਾਅਦ ਮਾਤਾ ਜੀ ਦੁਪਹਿਰ ਵੇਲੇ ਮਿੱਸੀ ਰੋਟੀ ਅਤੇ ਲੱਸੀ ਦਾ ਬਰਤਨ ਅਤੇ ਪਿਆਜ਼ ਲੈ ਕੇ ਨੰਗੇ ਪੈਰੀਂ ਬਾਬਾ ਜੀ ਦੀ ਸੇਵਾ 'ਚ ਪਹੁੰਚ ਗਏ ।

ਹੋਰ ਵੇਖੋ: ਅਦਾਕਾਰਾ ਹੰਸਿਕਾ ਮੋਟਵਾਨੀ ਦੀਆਂ ਬੇਹੱਦ ਨਿੱਜੀ ਤਸਵੀਰਾਂ ਹੋਈ,ਇੰਟਰਨੈੱਟ ‘ਤੇ ਮਚੀ ਸਨਸਨੀ

baba budha ji के लिए इमेज परिणाम

ਬਾਬਾ ਜੀ ਨੂੰ ਵੀ ਬਹੁਤ ਭੁੱਖ ਲੱਗੀ ਸੀ ,ਰੋਟੀ ਖਾ ਕੇ ਉਨ੍ਹਾਂ ਦਾ ਮਨ ਬਹੁਤ ਤ੍ਰਿਪਤ ਹੋਇਆ ,ਜਿਉਂ ਹੀ ਉਨ੍ਹਾਂ ਰੋਟੀ ਨਾਲ ਖਾਣ ਲਈ ਗੰਢਾ ਭੰਨਿਆ ਤਾਂ ਉਨ੍ਹਾਂ ਮਾਤਾ ਜੀ ਨੂੰ ਅਸ਼ੀਰਵਾਦ ਦਿੱਤਾ ਕਿ 'ਤੇਰੇ ਘਰ ਅਜਿਹੇ ਹੀ ਸੂਰਮੇ ਅਤੇ ਬਲਸ਼ਾਲੀ ਮਹਾਂਪੁਰਸ਼ ਦਾ ਜਨਮ ਹੋਏਗਾ ਜੋ ਇਸ ਗੰਢੇ ਵਾਂਗ ਜ਼ਾਲਮਾਂ ਦੇ ਸਿਰ ਭੰਨੇਗਾ'। ਮਾਤਾ ਜੀ ਇਹ ਅਸ਼ੀਰਵਾਦ ਲੈ ਕੇ ਘਰ ਆ ਗਏ ।

ਹੋਰ ਵੇਖੋ: ਧਮਕ ਬੇਸ ਵਾਲਾ ਮੁੱਖ ਮੰਤਰੀ ਲੈ ਕੇ ਆ ਰਿਹਾ ਹੈ ਨਵਾਂ ਗਾਣਾ, ਦੇਖੋ ਵੀਡਿਓ

chehrata sahib chehrata sahib

ਜਿਸ ਤੋਂ ਬਾਅਦ ਹੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ।ਇਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਨੇ ਇਸ ਖੂਹ ਨੂੰ ਗੁਰੁ ਸਾਹਿਬ ਦੇ ਜਨਮ ਦੀ ਖੁਸ਼ੀ 'ਚ ਲਗਵਾਇਆ ਸੀ ।ਇੱਥੇ ਹਰ ਸਾਲ ਬਸੰਤ ਪੰਚਮੀ ਦੇ ਭਾਰੀ ਮੇਲਾ ਲੱਗਦਾ ਹੈ ਜਿਸ 'ਚ ਵੱਡੀ ਗਿਣਤੀ 'ਚ ਲੋਕ ਪਹੁੰਚਦੇ ਨੇ ਅਤੇ ਮਨ ਦੀਆਂ ਮੁਰਾਦਾਂ ਨੂੰ ਪੂਰਿਆਂ ਕਰਦੇ ਨੇ ।

You may also like