
ਮਿਲਿੰਦ ਗਾਬਾ-ਪ੍ਰਿਆ ਦਾ ਸੰਗੀਤ ਸਮਾਰੋਹ: ਪੰਜਾਬੀ ਗਾਇਕ ਮਿਲਿੰਦ ਗਾਬਾ ਪ੍ਰਿਆ ਬੈਨੀਵਾਲ ਨਾਲ ਵਿਆਹ ਕਰਨ ਲਈ ਤਿਆਰ ਹਨ। ਜੋੜੇ ਦੇ ਵਿਆਹ ਤੋਂ ਪਹਿਲਾਂ ਦੇ ਪ੍ਰੀ ਵੈਡਿੰਗ ਫੰਕਸ਼ਨਸ ਦਿੱਲੀ ਵਿੱਚ ਹੋ ਰਹੇ ਹਨ ਅਤੇ ਉਨ੍ਹਾਂ ਦੇ ਇੰਨ੍ਹਾਂ ਫੰਕਸ਼ਨਸ ਦੀ ਤਸਵੀਰਾਂ ਸੋਂਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਮਹਿੰਦੀ ਤੇ ਹਲਦੀ ਤੋਂ ਬਾਅਦ ਹੁਣ ਇਸ ਜੋੜੀ ਦੇ ਸੰਗੀਤ ਸੈਰੇਮਨੀ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਦੋਵੇਂ ਇੱਕ ਦੂਜੇ ਨਾਲ ਮਸਤੀ ਕਰਦੇ ਅਤੇ ਇੱਕ ਦੂਜੇ ਦੇ ਗੱਲ ਵਿੱਚ ਬਾਹਾਂ ਪਾ ਕੇ ਡਾਂਸ ਕਰਦੇ ਨਜ਼ਰ ਆਏ।
ਇਸ ਦੌਰਾਨ ਉਨ੍ਹਾਂ ਦੀ ਸੰਗੀਤ ਸੈਰੇਮਨੀ ਦੇ ਵਿੱਚ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਕਈ ਸੈਲੇਬਸ ਵੀ ਸ਼ਾਮਲ ਹੋਏ। ਇਸ ਦੌਰਾਨ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਸਹਿ ਕਲਾਕਾਰਾਂ ਨੇ ਜੋੜੀ ਲਈ ਖ਼ਾਸ ਡਾਂਸ ਪਰਫਾਰਮੈਂਸ ਦਿੱਤੀ।

ਹੋਰ ਪੜ੍ਹੋ : Milind Gaba-Priya Wedding: ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ ਨਾਲ ਅੱਜ ਕਰਵਾਉਣਗੇ ਵਿਆਹ
ਇਸ ਦੌਰਾਨ ਮਿਲਿੰਦ ਦੇ ਪਿਤਾ ਨੇ ਵੀ ਪੁੱਤਰ ਦੇ ਵਿਆਹ ਉੱਤੇ ਖ਼ਾਸ ਪਰਫਾਰਮੈਂਸ ਦਿੱਤੀ। ਇਸ ਜੋੜੇ ਦੇ ਵਿਆਹ ਵਿੱਚ ਕਈ ਪੌਲੀਵੁੱਡ ਤੇ ਬਾਲੀਵੁੱਡ ਸੈਲੇਬਸ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਗੁਰੂ ਰੰਧਾਵਾ, ਗੁਰਨਾਜ਼ਰ, ਮੀਕਾ ਸਿੰਘ, ਪ੍ਰਿੰਸ ਨਰੂਲਾ, ਸੁਯਸ਼ ਰਾਏ, ਬਲਰਾਜ ਸਿਆਲ, ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਂਅ ਸ਼ਾਮਲ ਹਨ। ਬੀਤੇ ਦਿਨ ਇਨ੍ਹਾਂ ਸੈਲੇਬਸ ਨੂੰ ਮਿਲਿੰਦ ਅਤੇ ਪ੍ਰਿਆ ਨਾਲ ਉਨ੍ਹਾਂ ਦੀ ਕਾਕਟੇਲ ਪਾਰਟੀ ਵਿੱਚ ਸ਼ਾਨਦਾਰ ਸਮਾਂ ਬਿਤਾਉਂਦੇ ਦੇਖਿਆ ਗਿਆ।
View this post on Instagram