ਪੀਟੀਸੀ ਪੰਜਾਬੀ ‘ਤੇ ਵੇਖੋ ਹਰ ਸੋਮਵਾਰ ਤੋਂ ਵੀਰਵਾਰ ਤੱਕ ਮਿਸ ਪੀਟੀਸੀ ਪੰਜਾਬੀ 2021

written by Shaminder | February 01, 2021

ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ 2021 ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ । ਹੁਸਨ ਅਤੇ ਹੁਨਰ ਦੇ ਇਸ ਮੁਕਾਬਲੇ ‘ਚ ਮੁਟਿਆਰਾਂ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ ।ਇਸ ਮੁਕਾਬਲੇ ‘ਚ ਮੁਟਿਆਰਾਂ ਦੇ ਹੁਨਰ ਨੂੰ ਪਰਖੇਗੀ ਸਾਡੇ ਪਾਰਖੀ ਜੱਜਾਂ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ਇਸ ਸ਼ੋਅ ਨੂੰ ਜੱਜ ਕਰਨਗੀਆਂ । Miss PTC Punjabi 2021 ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ, ਸ਼ਾਮ 7:00 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਟੈਲੇਂਟ ਨੂੰ ਪਰਖਣ ਲਈ ਕਈ ਮੁਕਾਬਲੇ ਸ਼ੁਰੂ ਕਰਵਾਏ ਗਏ ਹਨ । ਹੋਰ ਪੜ੍ਹੋ :ਕਿਸਾਨਾਂ ਦੇ ਹੱਕ ‘ਚ ਸਾਬਕਾ ਫੌਜੀਆਂ ਨੇ ਕੀਤੀ ਆਵਾਜ਼ ਬੁਲੰਦ, ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡੀਓ
miss ptc punjabi ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕਰਵਾਏ ਗਏ ਇਨ੍ਹਾਂ ਟੈਲੇਂਟ ਹੰਟ ਚੋਂ ਕਈ ਗੱਭਰੂ ਅਤੇ ਮੁਟਿਆਰਾਂ ਨਿਕਲੇ ਹਨ, ਜੋ ਅੱਜ ਪੰਜਾਬੀ ਇੰਡਸਟਰੀ ‘ਚ ਨਾਮ ਕਮਾ ਰਹੇ ਹਨ । miss ptc punjabi ਇਸ ਤੋਂ ਪਹਿਲਾਂ ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ, ਮਿਸਟਰ ਪੰਜਾਬ ਸਣੇ ਕਈ ਮੁਕਾਬਲੇ ਸ਼ੁਰੂ ਕੀਤੇ ਗਏ ਹਨ ।ਜਿਨ੍ਹਾਂ ‘ਚ ਗੱਭਰੂ ਅਤੇ ਮੁਟਿਆਰਾਂ ਆਪਣਾ ਹੁਨਰ ਪੂਰੀ ਦੁਨੀਆ ਤੱਕ ਪਹੁੰਚਾ ਚੁੱਕੇ ਹਨ ।

0 Comments
0

You may also like