ਹੁਸਨ ਅਤੇ ਹੁਨਰ ਦਾ ਮੁਕਾਬਲਾ, ਵੇਖੋ ਮਿਸ ਪੀਟੀਸੀ ਪੰਜਾਬੀ 2021 ਹਰ ਸੋਮਵਾਰ ਤੋਂ ਵੀਰਵਾਰ ਤੱਕ

written by Shaminder | January 30, 2021

ਪੀਟੀਸੀ ਪੰਜਾਬੀ ਵੱਲੋਂ ਮਿਸ ਪੀਟੀਸੀ ਪੰਜਾਬੀ 2021 ਸ਼ੋਅ ਦਾ ਆਗਾਜ਼ ਕੀਤਾ ਜਾ ਰਿਹਾ ਹੈ ਅਤੇ ਇਸ ਸ਼ੋਅ ਦੀ ਸ਼ੁਰੂਆਤ 1 ਫਰਵਰੀ, ਦਿਨ ਸੋਮਵਾਰ ਤੋਂ ਹੋ ਰਹੀ ਹੈ । ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ 7:00 ਵਜੇ ਵੇਖ ਸਕਦੇ ਹੋ । ਖੂਬਸੂਰਤੀ ਅਤੇ ਹੁਨਰ ਦੇ ਇਸ ਮੁਕਾਬਲੇ ਨੂੰ ਪਰਖੇਗੀ ਸਾਡੇ ਟੈਲੇਂਟਡ ਜੱਜ ਸਾਹਿਬਾਨ ਗੁਰਪ੍ਰੀਤ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । miss ptc punjabi   ਇਸ ਸ਼ੋਅ ‘ਚ ਪੰਜਾਬੀ ਮੁਟਿਆਰਾਂ ਦੇ ਟੈਲੇਂਟ ਨੂੰ ਪਰਖਣ ਲਈ ਵੱਖ ਵੱਖ ਰਾਊਂਡ ਕਰਵਾਏ ਜਾਣਗੇ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਮਿਸ ਪੀਟੀਸੀ ਪੰਜਾਬੀ । ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ
miss ptc punjabi ਪੀਟੀਸੀ ਨੈੱਟਵਰਕ ਆਪਣੇ ਮਾਧਿਆਮ ਦੇ ਰਾਹੀਂ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਚਿਹਰੇ ਦਿੱਤੇ ਨੇ ਚਾਹੇ ਉਹ ਕੋਈ ਗਾਇਕ ਹੋਵੇ ਜਾਂ ਫਿਰ ਕਲਾਕਾਰ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਟਿਆਰਾਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2021,ਪਿਛਲੇ ਸਾਲ ਵੀ ਕੋਵਿਡ ਦੇ ਕਾਰਨ ਜਿੱਥੇ ਕਈ ਅਵਾਰਡ ਸ਼ੋਅ ਟਾਲ ਦਿੱਤੇ ਗਏ ਸੀ । ਪਰ ਪੀਟੀਸੀ ਪੰਜਾਬੀ ਨੇ ਆਪਣੇ ਪੰਜਾਬੀ ਕਲਾਕਾਰਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਆਨਲਾਈਨ ਅਵਾਰਡ ਪ੍ਰੋਗਰਾਮ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਸੀ । ਇਸ ਤੋਂ ਇਲਾਵਾ ਕਈ ਹੋਰ ਟੈਲੇਂਡ ਸ਼ੋਅ ਵੀ ਆਨਲਾਈਨ ਢੰਗ ਦੇ ਨਾਲ ਕਰਵਾਏ ਗਏ। ਪੀਟੀਸੀ ਨੈੱਟਵਰਕ ਲਗਾਤਾਰ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਦੇ ਲਈ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ ।  

0 Comments
0

You may also like