ਨਿਸ਼ਾ ਬਾਨੋ ਨੂੰ ਕੌਣ ਲਗਾ ਰਿਹਾ ਹੈ ਲਾਰੇ ,ਕੌਣ ਖਾ ਰਿਹਾ ਹੈ ਝੂਠੀਆਂ ਸੌਹਾਂ , ਵੇਖੋ ਵੀਡਿਓ 

Written by  Shaminder   |  December 20th 2018 05:07 PM  |  Updated: December 20th 2018 05:07 PM

ਨਿਸ਼ਾ ਬਾਨੋ ਨੂੰ ਕੌਣ ਲਗਾ ਰਿਹਾ ਹੈ ਲਾਰੇ ,ਕੌਣ ਖਾ ਰਿਹਾ ਹੈ ਝੂਠੀਆਂ ਸੌਹਾਂ , ਵੇਖੋ ਵੀਡਿਓ 

ਨਿਸ਼ਾ ਬਾਨੋ ਨਿਸ਼ਾ ਬਾਨੋ ਦਾ ਨਵਾਂ ਗੀਤ ਸਹਾ ਰਿਲੀਜ਼ ਹੋ ਚੁੱਕਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।ਸੌਹਾਂ ਟਾਈਟਲ ਦੇ ਨਾਂਅ ਹੇਠ ਆ ਰਹੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਬੋਲ ਅਰਸ਼ ਸਿੱਧੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬੀਟ ਫੋਰਸ ਨੇ । ਗੀਤ ਨੂੰ ਡਾਇਰੈਕਟ ਕੀਤਾ ਹੈ ਮਨੋਜ ਸ਼ਰਮਾ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’

https://www.instagram.com/p/BrfuqZWhtvn/

ਇਸ ਗੀਤ 'ਚ ਨਿਸ਼ਾ ਬਾਨੋ ਨੇ ਆਪਣੇ ਮਾਹੀ ਵੱਲੋਂ ਲਾਏ ਜਾ ਰਹੇ ਲਾਰਿਆਂ ਦਾ ਜ਼ਿਕਰ ਕੀਤਾ ਹੈ ।ਨਿਸ਼ਾ ਬਾਨੋ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਡਰਾਇੰਗ ਰੂਮ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

ਹੋਰ ਵੇਖੋ : 23 ਸਾਲ ਪਹਿਲਾਂ ਕਰਮਜੀਤ ਅਨਮੋਲ ਨੇ ਕੱਢਿਆ ਸੀ ਇਹ ਹਿੱਟ ਗੀਤ ,ਸੁਰਿੰਦਰ ਬਚਨ ਨਾਲ ਗੀਤ ਗਾ ਕੇ ਯਾਦਾਂ ਕੀਤੀਆਂ ਤਾਜ਼ਾ ,ਵੇਖੋ ਵੀਡਿਓ

nisha bano new song nisha bano new song

ਦੱਸ ਦਈਏ ਕਿ ਨਿਸ਼ਾ ਬਾਨੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਨੇ ਅਤੇ ਅਦਾਕਾਰੀ 'ਚ ਉਨ੍ਹਾਂ ਨੇ ਕਾਫੀ ਨਾਂਅ ਕਮਾਇਆ ਹੈ । ਹੁਣ ਤੱਕ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਹਾਲ ਵਿੱਚ ਹੀ ਆਈ 'ਰਾਂਝਾ ਰਿਫਿਊਜੀ' 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।ਇਸ ਤੋਂ ਇਲਾਵਾ ਨਿਸ਼ਾ ਬਾਨੋ ਹੋਰ ਕਈ ਫਿਲਮਾਂ 'ਚ ਵੀ ਕੰਮ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network